ਨਿਊਜ਼ ਡੈਸਕ,26 ਮਾਰਚ (ਸਕਾਈ ਨਿਊਜ਼ ਬਿਊਰੋ)
ਇੱਕ ਵਾਰ ਫਿਰ ਦੇਸ਼ ਵਿੱਚ ਹੋਲੀ ਤੋਂ ਪਹਿਲਾਂ ਕੋਰੋਨਾ ਆਪਣੇ ਪੈਰ ਪਸਾਰ ਰਿਹਾ ਹੈ।ਜਿਸ ਕਾਰਣ ਕਈ ਰਾਜਾਂ ਵਿੱਚ ਪ੍ਰਸ਼ਾਸਨ ਨੇ ਸਖਤੀ ਵਧਾ ਦਿੱਤੀ ਹੈ।ਦਿੱਲੀ, ਮਹਾਰਾਸ਼ਟਰ, ਪੰਜਾਬ, ਕੇਰਲ, ਕਰਨਾਟਕ, ਛੱਤੀਸਗੜ ਅਤੇ ਗੁਜਰਾਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੇ ਫਿਰ ਚਿੰਤਾ ਵਧਾ ਦਿਤੀ ਹੈ। ਪਿਛਲੇ ਸਾਲ ਦੇ ਬਾਅਦ ਦਿੱਲੀ ਵਿਚ ਪਹਿਲੀ ਵਾਰ ਇਕ ਦਿਨ ਵਿਚ ਕੋਰੋਨਾ ਦੇ 1500 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਦੇਸ਼ ਦੇ ਜਿਨ੍ਹਾਂ ਰਾਜਾਂ ਵਿਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਉੱਥੇ ਦੇਸ਼ ਦੇ ਕੁਲ ਮਾਮਲਿਆਂ ਦੇ 80 ਫੀਸਦੀ ਮਾਮਲੇ ਦਰਜ ਹਨ। ਇਹਨਾਂ ਵਿਚੋਂ 74 ਫ਼ੀਸਦੀ ਮਰੀਜ਼ ਤਿੰਨ ਰਾਜਾਂ ਮਹਾਰਾਸ਼ਟਰ, ਕੇਰਲ ਅਤੇ ਪੰਜਾਬ ਵਿਚ ਹਨ। ਇਸਦੇ ਇਲਾਵਾ ਤਾਮਿਲਨਾਡੂ, ਕਰਨਾਟਕ, ਹਰਿਆਣਾ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਵਿਚ ਵੀ ਹਰ ਦਿਨ ਕੇਸ ਵੱਧ ਰਹੇ ਹਨ। ਇਸ ਵਿਚ ਦੇਸ਼ ਦੇ ਕਈ ਸ਼ਹਿਰਾਂ ਵਿਚ ਲਾਕਡਾਊਨ ਅਤੇ ਨਾਈਟ ਕਰਫਿਊ ਕੀਤਾ ਜਾ ਰਿਹਾ ਹੈ।
ਮੱਧ ਪ੍ਰਦੇਸ਼ ਦੇ 7 ਸ਼ਹਿਰਾਂ ਵਿਚ ਹਰ ਐਤਵਾਰ ਲਾਕਡਾਊਨ
ਕੋਰੋਨਾ ਦੇ ਵੱਧਦੇ ਇਨਫੈਕਸ਼ਨ ਨੂੰ ਵੇਖਦੇ ਹੋਏ ਮੱਧ ਪ੍ਰਦੇਸ਼ ਸਰਕਾਰ ਨੇ ਸਖਤ ਕਦਮ ਚੁੱਕੇ ਹਨ। ਭੋਪਾਲ, ਇੰਦੌਰ ਅਤੇ ਜਬਲਪੁਰ ਦੇ ਨਾਲ ਹੁਣ ਬੈਤੂਲ, ਛਿੰਦਵਾੜਾ, ਖਰਗੌਨ ਅਤੇ ਰਤਲਾਮ ਵਿਚ ਵੀ ਐਤਵਾਰ ਨੂੰ ਲਾਕਡਾਊਨ ਰਹੇਗਾ। ਹਰ ਸ਼ਨੀਵਾਰ ਰਾਤ ਦੱਸ ਵਜੇ ਤੋਂ ਲਾਕਡਾਊਨ ਲਾਗੂ ਹੋ ਜਾਵੇਗਾ। ਜੋ ਸੋਮਵਾਰ ਸਵੇਰੇ ਛੇ ਵਜੇ ਤੱਕ ਜਾਰੀ ਰਹੇਗਾ। ਇਨ੍ਹਾਂ ਜ਼ਿਿਲਆਂ ਵਿਚ 31 ਮਾਰਚ ਤੱਕ ਸਕੂਲ- ਕਾਲਜ ਬੰਦ ਰਹਿਣਗੇ।
ਦੇਸ਼ ਦੇ ਇਨ੍ਹਾਂ ਸ਼ਹਿਰਾਂ ਵਿਚ ਲਗਾਇਆ ਗਿਆ ਲਾਕਡਾਊਨ
ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਦੇਸ਼ ਦੇ ਕਈ ਸ਼ਹਿਰਾਂ ਵਿਚ ਲਾਕਡਾਊਨ ਪਾਬੰਦੀਆਂ ਨੂੰ ਲਗਾਇਆ ਗਿਆ ਹੈ। ਇਸ ਵਿਚ ਮਹਾਰਾਸ਼ਟਰ, ਮੱਧ ਪ੍ਰਦੇਸ਼ ਦੇ ਕਈ ਸ਼ਹਿਰ ਸ਼ਾਮਿਲ ਹੈ। ਇਨ੍ਹਾਂ ਦੋਨਾਂ ਹੀ ਰਾਜਾਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਭ ਤੋਂ ਜ਼ਿਆਦਾ ਸਾਹਮਣੇ ਆਏ ਹਨ।
ਮਹਾਰਾਸ਼ਟਰ ਵਿਚ ਲੱਗਾ ਲਾਕਡਾਊਨ
ਕੋਰੋਨਾ ਤੋਂ ਸਭ ਤੋਂ ਜ਼ਿਆਦਾ ਪੀੜਿਤ ਮਹਾਰਾਸ਼ਟਰ ਸਰਕਾਰ ਨੇ ਰਾਜ ਵਿਚ ਕੋਰੋਨਾ ਦੇ ਵੱਧਦੇ ਖਤਰੇ ਨੂੰ ਵੇਖਦੇ ਹੋਏ ਦੋ ਜ਼ਿਲੇ- ਨਾਂਦੇੜ ਅਤੇ ਬੀਡ ਵਿਚ ਲਾਕਡਾਊਨ ਲਗਾ ਦਿੱਤਾ ਹੈ। ਇਸ ਜ਼ਿਿਲਆਂ ਵਿਚ ਲਾਕਡਾਊਨ ਅੱਜ (26 ਮਾਰਚ) ਤੋਂ 4 ਅਪ੍ਰੈਲ ਤੱਕ ਲਾਕਡਾਊਨ ਲਾਗੂ ਰਹੇਗਾ। ਇਸ ਦੌਰਾਨ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਸਵੇਰੇ 7 ਵਜੇ ਦੁਪਹਿਰ 12 ਵਜੇ ਤੱਕ ਖੁੱਲੀਆਂ ਰਹਿਣਗੀਆਂ। ਇਸ ਦੇ ਨਾਲ ਹੀ ਬਾਜ਼ਾਰ, ਸਕੂਲ, ਜਿਮ, ਹੋਟਲ, ਮਾਲ, ਸਿਨੇਮਾਘਰਾਂ ਨੂੰ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਦੇ ਇਲਾਵਾ ਮਹਾਰਾਸ਼ਟਰ ਵਿਚ ਪਹਿਲਾਂ ਹੀ ਨਾਗਪੁਰ ਵਿਚ 31 ਮਾਰਚ ਤੱਕ ਲਾਕਡਾਊਨ ਨੂੰ ਵਧਾ ਦਿੱਤਾ ਗਿਆ ਹੈ ।
ਇਸ ਸ਼ਹਿਰਾਂ ਵਿਚ ਲੱਗਾ ਨਾਈਟ ਕਰਫਿਊ
ਮਹਾਰਾਸ਼ਟਰ, ਪੰਜਾਬ, ਗੁਜਰਾਤ ਵਿਚ ਕੋਰੋਨਾ ਦੀ ਰਫਤਾਰ ਉੱਤੇ ਲਗਾਮ ਲਗਾਉਣ ਲਈ ਨਾਈਟ ਕਰਫਿਊ ਵਰਗੇ ਸਖਤ ਕਦਮ ਚੁੱਕੇ ਸਨ। ਗੁਜਰਾਤ ਦੇ ਅਹਿਮਦਾਬਾਦ, ਵਡੋਦਰਾ, ਸੂਰਤ ਅਤੇ ਰਾਜਕੋਟ ਵਿਚ 31 ਮਾਰਚ ਤੱਕ ਨਾਈਟ ਕਰਫਿਊ ਹੈ। ਪੰਜਾਬ ਦੇ ਲੁਧਿਆਣਾ, ਪਟਿਆਲਾ, ਹੁਸ਼ਿਆਰਪੁਰ, ਜਲੰਧਰ ਅਤੇ ਫਿਿਤਹਗੜ੍ਹ ਸਾਹਿਬ ਵਰਗੇ ਕਈ ਸ਼ਹਿਰਾਂ ਵਿਚ ਰਾਤ 9 ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਹੈ।
ਕੋਰੋਨਾ ਨੂੰ ਦੇਖਦੇ ਕਈ ਰਾਜਾਂ ਦੀ ਸਰਕਾਰਾਂ ਨੇ ਜਨਤਕ ਤੌਰ ਉੱਤੇ ਹੋਲੀ ਦਾ ਤਿਉਹਾਰ ਮਨਾਉਣ ਉੱਤੇ ਰੋਕ ਲਗਾ ਦਿੱਤੀ ਹੈ। ਦਿੱਲੀ, ਯੂਪੀ ਅਤੇ ਹਰਿਆਣਾ ਸਮੇਤ ਕਈ ਰਾਜਾਂ ਨੇ ਜਨਤਕ ਤੌਰ ਉੱਤੇ ਹੋਲੀ ਦਾ ਤਿਉਹਾਰ ਮਨਾਉਣ ਉੱਤੇ ਰੋਕ ਲਗਾ ਦਿੱਤੀ ਹੈ ਅਤੇ ਕਿਹਾ ਹੈ ਕਿ ਆਪਣੇ ਘਰਾਂ ਉੱਤੇ ਰਹਿ ਕੇ ਹੀ ਸਾਦੇ ਢੰਗ ਨਾਲ ਹੀ ਹੋਲੀ ਮਨਾਓ। ਇਸ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਉੱਤੇ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ।