ਖਰੜ,5 ਫਰਵਰੀ (ਸਕਾਈ ਨਿਊਜ਼ ਬਿਊਰੋ)
ਖਰੜ ਦੇ ਸੰਨੀ ਇਨਕਲੇਵ ‘ਚ ਰਹਿਣ ਵਾਲੇ ਵਿਅਕਤੀ ਵਾਰਸ ਨੇ ਅੱਜ ਸਵੇਰੇ ਕਰੀਬ 3 ਵਜੇ ਆਪਣੀ ਪਤਨੀ ਦਾ ਕੈਂਚੀ ਅਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ।ਮ੍ਰਿਤਕ ਪਤਨੀ ਦਾ ਨਾਮ ਵਰਸ਼ਾ ਚੌਹਾਨ ਦੱਸਿਆ ਜਾ ਰਿਹਾ ਹੈ।ਅਤੇ ਆਰੋਪੀ ਪਤੀ ਦਾ ਨਾਮ ਵਾਰਸ਼ ਨਿਆਮੁਦੀਨ ਹੈ।ਇਹ ਗੱਲ ਸਾਹਮਣੇ ਆਈ ਹੈ ਕਿ ਦੋਹਾਂ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ।
ਬੀਤੇ ਦਿਨੀਂ ਵਾਰਸ਼ ਨਿਆਮੁਦੀਨ ਲਾਪਤਾ ਹੋ ਗਿਆ ਸੀ, ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਗਈ ਸੀ। ਇਸ ਤੋਂ ਬਾਅਦ ਪੁਲਸ ਨੇ ਵਾਰਸ਼ ਨਿਆਮੁਦੀਨ ਨੂੰ ਜ਼ੀਰਕਪੁਰ ਦੇ ਇਕ ਹੋਟਲ ‘ਚੋਂ ਬਰਾਮਦ ਕੀਤਾ ਸੀ। ਬੀਤੀ ਰਾਤ ਹੀ ਉਹ ਘਰ ਆਇਆ ਸੀ। ਰਾਤ ਦੇ ਸਮੇਂ ਦੋਹਾਂ ਪਤੀ-ਪਤਨੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਅਣਬਣ ਹੋ ਗਈ ਅਤੇ ਝਗੜਾ ਵੱਧ ਗਿਆ।
ਇਸ ਦੌਰਾਨ ਵਾਰਸ਼ ਨੇ ਆਪਣੀ ਪਤਨੀ ‘ਤੇ ਕੈਂਚੀ ਅਤੇ ਚਾਕੂਆਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਵਾਰਸ਼ ਆਪਣੀ ਕਾਰ ਲੈ ਕੇ ਘਰੋਂ ਫ਼ਰਾਰ ਹੋ ਗਿਆ। ਰਾਹ ‘ਚ ਉਸ ਦੀ ਗੱਡੀ ਤੇਜ਼ ਰਫ਼ਤਾਰ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਤੋਂ ਬਾਅਦ ਉਸ ਦੀ ਵੀ ਮੌਤ ਹੋ ਗਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ 16 ਫਰਵਰੀ ਨੂੰ ਦੋਹਾਂ ਪਤੀ-ਪਤਨੀ ਨੇ ਵਿਦੇਸ਼ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਵਾਰਦਾਤ ਵਾਪਰ ਗਈ।
ਫਿਲਹਾਲ ਸੰਨੀ ਇਨਕਲੇਵ ਦੀ ਪੁਲਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੰਨੀ ਇਨਕਲੇਵ ਪੁਲਸ ਚੌਂਕੀ ਦੇ ਇੰਚਾਰਜ ਹਰਸ਼ ਗੌਤਮ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ