ਬਠਿੰਡਾ,30 ਜਨਵਰੀ (ਸਕਾਈ ਨਿਊਜ਼ ਬਿਊਰੋ)
ਬਠਿੰਡਾ ਦੇ ਇੱਕ ਪਿੰਡ ਮੱਲਵਾਲਾ ਵਿਖੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪੁਰਾਣੀ ਰੰਜ਼ਿਸ ਦੇ ਚਲਦਿਆਂ ਆਪਣੇ ਭੂਆ ਘਰ ਰਹਿੰਦੀ ਇੱਕ ਨੌਜਵਾਨ ਕੁੜੀ ਦਾ ਕੁਝ ਲੋਕਾਂ ਨੇ ਸੱਬਲਾਂ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ।ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਪਿੰਡ ਦੇ ਹੀ ਦੋ ਸਕੇ ਭਰਾਵਾਂ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਪਾਕਿ ‘ਚ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ 126 ਸਾਲ ਪੁਰਾਣਾ ਸ਼ਿਵ ਮੰਦਰ
ਸੰਗਤ ਮੰਡੀ ਦੇ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਕੁੜੀ ਗਗਨਦੀਪ ਕੌਰ ਦੀ ਮਾਂ ਰਣਜੀਤ ਕੌਰ ਪਤਨੀ ਮਨਜੀਤ ਸਿੰਘ ਵਾਸੀ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਸ ਦੀ ਧੀ ਪਿੰਡ ਮੱਲਵਾਲਾ ਵਿਖੇ ਆਪਣੀ ਭੂਆ ਮਕਾਨਜੀਤ ਕੌਰ ਕੋਲ ਰਹਿੰਦੀ ਸੀ।
ਬਜਟ ਸੈਸ਼ਨ ਨੂੰ ਲੈ ਕੇ ਮੋਦੀ ਦੀ ਪ੍ਰਧਾਨਗੀ ਹੇਠ ਕੀਤੀ ਜਾਵੇਗੀ ਸਰਬ ਪਾਰਟੀ ਮੀਟਿੰਗ
ਪੁਰਾਣੀ ਰੰਜਿਸ਼ ਕਾਰਨ ਪਿੰਡ ਦੇ ਹੀ ਮਨਦੀਪ ਸਿੰਘ ਪੁੱਤਰ ਜਗਜੀਤ ਸਿੰਘ, ਸੰਦੀਪ ਸਿੰਘ ਪੁੱਤਰ ਜਗਜੀਤ ਸਿੰਘ ਵਾਸੀਆਨ ਮੱਲਵਾਲਾ ਤੇ ਅਜੈਬ ਸਿੰਘ ਪੁੱਤਰ ਲੀਲੂ ਸਿੰਘ ਵਾਸੀ ਨਰੂਆਣਾ ਨੇ ਉਸ ਦੀ ਧੀ ਨੂੰ ਸੱਬਲਾਂ ਨਾਲ ਕੁੱਟ-ਕੁੱਟ ਕੇ ਉਸ ਕੋਲ ਡੱਬਵਾਲੀ ਮੰਡੀ ਛੱਡ ਆਏ।
ਈਸ਼ਾ ਦਿਓਲ ਦੀ ਇਹ ਪੁਰਾਣੀ ਤਸਵੀਰ ਫੈਨਸ ਵੱਲੋਂ ਖੂਬ ਕੀਤੀ ਜਾ ਰਹੀ ਹੈ ਪਸੰਦ
ਉਨ੍ਹਾਂ ਦੱਸਿਆ ਕਿ ਗੰਭੀਰ ਜ਼ਖਮੀ ਕੁੜੀ ਨੂੰ ਇਲਾਜ ਲਈ ਲੰਬੀ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ 28 ਜਨਵਰੀ ਨੂੰ ਮੌਤ ਹੋ ਗਈ। ਪੁਲਸ ਵਲੋਂ ਸ਼ਿਕਾਇਤਕਰਤਾ ਦੇ ਬਿਆਨਾਂ ਤੇ ਉਕਤ ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ।