ਪਟਿਆਲਾ (ਰੂਪਪ੍ਰੀਤ ਕੌਰ ਹਾਂਡਾ ), 7 ਮਾਰਚ 2022
ਸੰਦੀਪ ਕੁਮਾਰ ਗਰਗ,ਆਈ.ਪੀ.ਐਸ.ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਫਰੰਸ ਰਾਂਹੀ ਦੱਸਿਆ ਕਿ ਨਸ਼ਾ ਤਸਕਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ l
ਜਦੋਂ ਡਾ. ਮਹਿਤਾਬ ਸਿੰਘ, ਆਈ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸ੍ਰੀ ਅਜੈਪਾਲ ਸਿੰਘ, ਪੀ.ਪੀ.ਐਸ. ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਪਾਰਟੀ ਵੱਲੋ ਤਿੰਨ ਵਿਅਕਤੀਆ ਅਜੈ ਕੁਮਾਰ ਉਰਫ ਕੰਗਾਰੂ ਪੁੱਤਰ ਫੂਲ ਚੰਦ ਵਾਸੀ ਨੇੜੇ ਸੋਹਨ ਸਿੰਘ ਦਾ ਆਰਾ ਨਿਊ ਮਾਲਵਾ ਕਲੋਨੀ ਪਟਿਆਲਾ,
ਰਾਜਨ ਪੁੱਤਰ ਜੰਗ ਸਿੰਘ ਵਾਸੀ ਮਕਾਨ ਨੰਬਰ 361/2 ਬੰਡੂਗਰ ਥਾਣਾ ਸਿਵਲ ਲਾਇਨ ਪਟਿਆਲਾ , ਮੁਹੰਮਦ ਅਸਰਾਨ ਉਰਫ ਅਸਲਮ ਪੁੱਤਰ ਮੁਹੰਮਦ ਅਫਸਰ ਵਾਸੀ ਪਿੰਡ ਕਬੀਰਪੁਰ ਜਿਲਾ ਉਨਾਓ (ਯੂ.ਪੀ.) ਨੂੰ ਕਾਬੂ ਕਰਕੇ ਇੰਨ੍ਹਾਂ ਪਾਸੋਂ 02 ਕਿੱਲੋਂ 500 ਗ੍ਰਾਮ ਸਮੈਕ ਅਤੇ 325 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਸੰਦੀਪ ਗਰਗ ਨੇ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਐਸ.ਆਈ ਗੁਰਦੀਪ ਸਿੰਘ ਅਤੇ ਏ.ਐਸ.ਆਈ ਜਸਪਾਲ ਸਿੰਘ ਸੀ.ਆਈ.ਏ ਸਟਾਫ ਪਟਿਆਲਾ ਸਮੇਤ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਕਿ ਅਜੈ ਕੁਮਾਰ ਉਰਫ ਕੰਗਾਰੂ ਪੁੱਤਰ ਫੂਲ ਚੰਦ ਵਾਸੀ ਨੇੜੇ ਸੋਹਨ ਸਿੰਘ ਦਾ ਆਰਾ ਨਿਉ ਮਾਲਵਾ ਕਲੋਨੀ ਪਟਿਆਲਾ,
ਰਾਜਨ ਪੁੱਤਰ ਜੰਗ ਸਿੰਘ ਵਾਸੀ ਮਕਾਨ ਨੰਬਰ 361/2 ਬੰਡੂਗਰ ਥਾਣਾ ਸਿਵਲ ਲਾਇਨ ਪਟਿਆਲਾ ਅਤੇ ਮੁਹੰਮਦ ਅਸਰਾਨ ਉਰਫ ਅਸਲਮ ਪੁੱਤਰ ਮੁਹੰਮਦ ਅਫਸਰ ਵਾਸੀ ਪਿੰਡ ਕਬੀਰਪੁਰ ਜਿਲਾ ਉਨਾਓ (ਯੂ.ਪੀ.) ਅਤੇ ਇਹਨਾਂ ਦੇ ਕੁਝ ਹੋਰ ਸਾਥੀ ਆਪਸ ਵਿਚ ਮਿਲਕੇ ਪਟਿਆਲਾ ਸ਼ਹਿਰ ਵਿੱਚ ਕਾਫੀ ਵੱਡਾ ਗਿਰੋਹ ਬਣਾਕੇ ਨਸ਼ਾ ਵੇਚਣ ਦਾ ਕੰਮ ਵੱਡੇ ਪੱਧਰ ਪਰ ਕਰਦੇ ਹਨ l
ਜੋ ਕਿ ਨੌਜਵਾਨ ਬੱਚਿਆਂ ਨੂੰ ਇਸ ਨਸ਼ੇ ਦੇ ਦਲਦਲ ਵਿੱਚ ਧਕੇਲ ਰਹੇ ਹਨ ਅਤੇ ਇਸ ਗਿਰੋਹ ਨੇ ਵੱਡੀ ਖੇਪ ਦੀ ਸਪਲਾਈ ਕਰਨੀ ਹੈ ਜਿਸ ਤੋਂ ਇਸ ਗਿਰੋਹ ਦੇ ਖਿਲਾਫ ਮੁਕੱਦਮਾ ਨੰਬਰ 39 ਮਿਤੀ 06.03.2022 ਅ/ਧ 21,29/61/85 ਐਨ.ਡੀ.ਪੀ.ਐਸ.ਐਕਟ ਥਾਣਾ ਲਾਹੌਰੀ ਗੇਟ ਪਟਿਆਲਾ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਉਂਦੇ ਹੋਏ ਉਕਤ ਦੋਸ਼ੀਆ ਨੂੰ ਨਵੀ ਰਾਜਪੁਰਾ ਕਲੋਨੀ ਨੇੜੇ ਬੱਸ ਅੱਡਾ ਪਟਿਆਲਾ ਥਾਣਾ ਲਾਹੌਰੀ ਗੇਟ ਪਟਿਆਲਾ ਦੇ ਏਰੀਆ ਤੋਂ ਗ੍ਰਿਫਤਾਰ ਕਰਕੇ ਇੰਨ੍ਹਾਂ ਪਾਸ ਕੁਲ (02 ਕਿੱਲੋ 500 ਗ੍ਰਾਮ ਸਮੈਕ ਅਤੇ 325 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਗ੍ਰਿਫਤਾਰ ਕੀਤੇ ਗਏ ਅਜੈ ਕੁਮਾਰ ਉਰਫ ਕੰਗਾਰੂ, ਰਾਜਨ ਅਤੇ ਮੁਹੰਮਦ ਅਸਰਾਨ ਉਰਫ ਅਸਲਮ ਉਕਤ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਕੇ ਇੰਨ੍ਹਾਂ ਦੇ ਗਿਰੋਹ ਦੇ ਬਾਕੀ ਸਾਥੀਆਂ ਨੂੰ ਟਰੇਸ ਕਰਕੇ ਜਲਦ ਹੀ ਗ੍ਰਿਫਤਾਰ ਕਰ ਲਿਆ l