ਫਿਰੋਜ਼ਪੁਰ (ਸੁਖਚੈਨ ਸਿੰਘ), 4 ਅਪ੍ਰੈਲ 2022
ਫਿਰੋਜ਼ਪੁਰ ਅਧੀਨ ਆਉਂਦੇ ਪਿੰਡ ਹਜਾਰਾ ਸਿੰਘ ਵਾਲਾ ਕੇ ਦੀ ਇਕ 21 ਸਾਲ ਦੀ ਲੜਕੀ ਨਾਲ ਭਰਜਾਈ ਵੱਲੋਂ ਫੈਕਟਰੀ ਵਿੱਚ ਕੰਮ ਲਗਵਾਉਣ ਦੇ ਬਹਾਨੇ ਗੈਂਗਰੇਪ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮਮਦੋਟ ਵਿਖੇ ਇੱਕ ਔਰਤ ਸਮੇਤ ਦੋ ਵਿਅਕਤੀਆਂ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।
ਪੀੜਤ ਲੜਕੀ ਨੇ ਬਿਆਨਾ ਵਿੱਚ ਦੱਸਿਆ ਕਿ ਉਸ ਦੀ ਭਰਜਾਈ ਅਮਰੋ ਬਾਈ ਪਤਨੀ ਬਗੀਚਾ ਸਿੰਘ ਉਹਨਾਂ ਦੇ ਘਰ ਆਈ ਸੀ, ਜਿਸ ਨੇ ਕਿਹਾ ਕਿ ਤੈਨੂੰ ਫੈਕਟਰੀ ਵਿੱਚ ਕੰਮ ਤੇ ਲਗਵਾ ਦਿੰਦੇ ਹਾਂ, ਜੋ ਮਿਤੀ 28-11-2021 ਨੂੰ ਉਸ ਦੀ ਭਰਜਾਈ ਅਮਰੋ ਬਾਈ ਅਤੇ ਉਸ ਨਾਲ ਮੁਖਤਿਆਰ ਸਿੰਘ ਪੁੱਤਰ ਜੱਗਾ ਸਿੰਘ ਮੋਟਰਸਾਇਕਲ ਤੇ ਬਿਠਾ ਕੇ ਜਲਾਲਾਬਾਦ ਲੈ ਗਏ। ਉਥੇ ਇੱਕ ਕਮਰੇ ਵਿੱਚ ਲੈ ਗਏ ਤੇ ਅਮਰੋ ਬਾਈ ਨੇ ਉਸ ਨੂੰ ਪੀਣ ਲਈ ਪਾਣੀ ਦਿੱਤਾ, ਜਿਸ ਨੂੰ ਪੀਣ ਤੋਂ ਬਾਅਦ ਉਹ ਬੇਹੋਸ਼ ਹੋ ਗਈ l
ਜਦ ਅਗਲੇ ਦਿਨ ਉਸ ਨੂੰ ਹੋਸ਼ ਆਈ ਤਾਂ ਉਸ ਨੂੰ ਪਤਾ ਲੱਗਿਆ ਕਿ ਕੁਲਵੰਤ ਸਿੰਘ ਪੁੱਤਰ ਬਗੀਚਾ ਸਿੰਘ ਤੇ ਮੁਖਤਿਆਰ ਸਿੰਘ ਪੁੱਤਰ ਜੱਗਾ ਸਿੰਘ ਨੇ ਉਸ ਦੀ ਮਰਜੀ ਤੋਂ ਬਗੈਰ ਉਸ ਨਾਲ ਬਲਾਤਕਾਰ ਕੀਤਾ। ਉਥੇ ਉਸ ਨੂੰ ਤਿੰਨ ਦਿਨ ਰੱਖਿਆ ਗਿਆ। ਉਸ ਦੇ ਰੌਲਾ ਪਾਉਣ ਤੇ ਉਕਤ ਦੋਸ਼ੀ ਉਸ ਨੂੰ ਫਿਰੋਜਪੁਰ ਲੈ ਗਏ l
ਫਿਰ ਕਿਸੇ ਅਣਦੱਸੀ ਥਾਂ ਤੇ ਰੱਖਿਆ ਅਤੇ ਅਗਲੇ ਦਿਨ ਹਰਿਆਣੇ ਲੈ ਗਏ ਤੇ ਉਥੇ ਲਿਜਾ ਕੇ ਉਸ ਨੂੰ ਵੇਚ ਦਿੱਤਾ ਤੇ ਉਥੇ ਛੱਡ ਆਏ। ਜਦੋਂ ਉਸ ਨੂੰ ਪਤਾ ਲੱਗਿਆ ਤਾਂ ਉਸ ਨੇ ਆਪਣੇ ਘਰ ਫੋਨ ਕੀਤਾ ਤੇ ਮਾਤਾ ਪਿਤਾ ਉਸ ਨੂੰ ਘਰ ਲੈ ਆਏ।
ਜਦ ਇਸ ਮਾਮਲੇ ਸਬੰਧੀ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾ ਦੱਸਿਆ ਕਿ ਪੀੜਤ ਦੇ ਬਿਆਨਾ ਦੇ ਆਧਾਰ ਤੇ ਅਮਰੋ ਬਾਈ ਪਤਨੀ ਬਗੀਚਾ ਸਿੰਘ ਕੁਲਵੰਤ ਸਿੰਘ ਪੁੱਤਰ ਬਗੀਚਾ ਸਿੰਘ ਪਿੰਡ ਹਜਾਰਾ ਸਿੰਘ ਵਾਲਾ, ਮੁਖਤਿਆਰ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਰਾਉ ਕੇ ਹਿਠਾੜ ਖਿਲਾਫ 376 ਡੀ, 342, 120 ਬੀ ਆਈ ਪੀ ਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।