ਕਪੂਰਥਲਾ (ਸੁਨੀਲ ਗੋਗਨਾ), 13 ਮਈ 2022
ਕਪੂਰਥਲਾ ਤੋਂ ਇੱਕ ਵੱਡੀ ਤੇ ਦੁਖਦਾਇਕ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਇੱਕ ਸੜਕ ਹਾਦਸੇ ਦੇ ਦੌਰਾਨ ਮੋੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਮਿ੍ਤਕ ਪਰਿਵਾਰ ਕਪੂਰਥਲਾ ਦੇ ਪਿੰਡ ਬਰਿੰਦਰਪੁਰ ਦਾ ਰਹਿਣ ਵਾਲੇ ਸਨ।ਤੇ ਉਹ ਪਲੈਟੀਨਾ ਮੋਟਰਸਾਇਕਲ ਤੇ ਸਵਾਰ ਹੋਕੇ ਆਪਣੇ ਸਹੁਰਾ ਪਰਿਵਾਰ ਨੂੰ ਜਾਂ ਰਹੇ ਸਨ।
ਜਿੱਥੇ ਸੜਕ ਦੁਰਘਟਨਾ ਦੌਰਾਨ ਕੁਲਦੀਪ ਸਿੰਘ ਅਤੇ ਉਸ ਦੀ ਪਤਨੀ ਕੁਲਵਿੰਦਰ ਕੌਰ ,ਬੱਚੀ ਸ਼ਗਨ,ਲੜਕਾ ਅਰਮਾਨ ਦੀ ਮੌਤ ਹੋ ਗਈ ਹੈ।
ਜਦੋਂ ਇਸ ਘਟਨਾ ਬਾਰੇ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਪਿੰਡ ਵਿੱਚ ਸ਼ੋਕ ਦੀ ਲਹਿਰ ਫੈਲ ਗਈ।ਅਤੇ ਮਿ੍ਤਕ ਦੇ ਮਾਤਾ, ਪਿਤਾ ਦਾ ਵੀ ਰੌ ਰੌ ਬੁਰਾ ਹਾਲ ਹੋਇਆਂ ਪਿਆ ਹੈ।
ਜਾਣਕਾਰੀ ਦਿੰਦੇ ਮਿ੍ਤਕ ਦੇ ਪਰਿਵਾਰ ਦੇ ਮੈਬਰਾ ਨੇ ਦੱਸਿਆ ਕੀ ਕੁਲਦੀਪ ਸਿੰਘ ਆਪਣੇ ਪਰਿਵਾਰ ਸਮੇਤ ਗੋਇੰਦਵਾਲ ਸਾਹਿਬ ਵਿਖੇ ਆਪਣੇ ਸਹੁਰੇ ਪਰਿਵਾਰ ਨੂੰ ਮਿਲਣ ਜਾਂ ਰਿਹਾ ਸੀ।ਜਦੋਂ ਉਹ ਫਤਿਆਬਾਦ ਨਜ਼ਦੀਕ ਨਹਿਰ ਦੇ ਕੋਲ ਪਹੁੰਚੇ ਤਾਂ ਇੱਕ ਟਰੱਕ ਨੇ ਉਹਨਾਂ ਦੇ ਮੋਟਰਸਾਇਕਲ ਨੂੰ ਟੱਕਰ ਮਾਰ ਦਿੱਤੀ।ਜਿੱਥੇ ਮੌਕੇ ਤੇ ਹੀ ਸਾਰਾ ਪਰਿਵਾਰ ਹੀ ਖਤਮ ਹੋ ਗਿਆ ।
ਮਿ੍ਤਕ ਦਾ ਪਰਿਵਾਰ ਮਿਹਨਤ ਮਜ਼ਦੂਰੀ ਕਰਦਾ ਹੈ।ਅਤੇ ਉਹਨਾਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।