ਰੋਪੜ(ਸਕਾਈ ਨਿਊਜ਼ ਪੰਜਾਬ), 26 ਅਕਤੂਬਰ 20222
ਮਾਮਲਾ 22 ਅਕਤੂਬਰ 2020 ਦਾ ਹੈ ਜਦੋਂ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਸਥਿਤ ਪੈਟਰੋਲ ਪੰਪ ਜਿਸ ਦਾ ਨਾਮ ਦਸਮੇਸ਼ ਫਿਊਲ ਪੰਪ ਹੈ ਉਸ ਤੇ ਬਾਈ ਅਕਤੂਬਰ ਦੀ ਰਾਤ ਨੂੰ ਕਰੀਬ 2ਦੋ ਵਜੇ ਚਾਰ ਵਿਅਕਤੀਆਂ ਵੱਲੋਂ ਲੁੱਟ ਕੀਤੀ ਜਾਂਦੀ ਹੈ ਇਸ ਲੁੱਟ ਦੌਰਾਨ ਇੱਕ ਲੱਖ ਵੀਹ ਹਜ਼ਾਰ ਰੁਪਏ ਪੈਟਰੋਲ ਪੰਪ ਉਤੇ ਮੌਜੂਦ ਕਰਿੰਦੇ ਤੋਂ ਲੁੱਟ ਲਏ ਜਾਂਦੇ ਹਨ ਅਤੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਜਾਂਦਾ ਹੈ
ਇਸ ਮਾਮਲੇ ਵਿੱਚ ਰੋਪੜ ਪੁਲੀਸ ਵੱਲੋਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਚਾਰੇ ਵਿਅਕਤੀਆਂ ਨੂੰ ਫੜ ਲਿਆ ਗਿਆ ਹੈ lਜ਼ਿਕਰਯੋਗ ਹੈ ਕਿ ਇਨ੍ਹਾਂ ਚਾਰਾਂ ਵਿਅਕਤੀਆਂ ਵਿਚੋਂ ਇਕ ਵਿਅਕਤੀ ਜੋ ਹਰਮਨ ਜੋਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਸ੍ਰੀ ਚਮਕੌਰ ਸਾਹਿਬ ਦਾ ਰਹਿਣ ਵਾਲਾ ਹੈ ਉਹ ਇਸੇ ਪੈਟਰੋਲ ਪੰਪ ਉਤੇ ਪਹਿਲਾਂ ਛੇ ਮਹੀਨੇ ਦੇ ਕਰੀਬ ਕੰਮ ਕਰ ਚੁੱਕਿਆ ਹੈ ਅਤੇ ਉਸ ਨੇ ਹੀ ਇਸ ਸਾਰੀ ਘਟਨਾ ਨੂੰ ਅੰਜਾਮ ਦੇਣ ਦਾ ਫ਼ੈਸਲਾ ਲਿਆ ਅਤੇ ਆਪਣੇ ਨਾਲ ਤਿੰਨ ਹੋਰ ਵਿਅਕਤੀਆਂ ਨੂੰ ਇਕੱਠੇ ਕਰਕੇ ਇਸ ਘਟਨਾਕ੍ਰਮ ਨੂੰ ਅੰਜਾਮ ਦਿੱਤਾ
ਪੁਲੀਸ ਵੱਲੋਂ ਵੱਖ ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਵੱਲੋਂ ਵਾਰਦਾਤ ਦੌਰਾਨ ਵਰਤਿਆ ਗਿਆ ਇਕ ਦੇਸੀ ਕੱਟਾ315ਬੋਰ ਸਮੇਤ ਇੱਕ ਕਾਰਤੂਸ ਵੀ ਬਰਾਮਦ ਕੀਤਾ ਗਿਆ ਹੈ ਵਾਅਦੇ ਦੌਰਾਨ ਲੋਹੇ ਦਾ ਦਾਤ ਜੋ ਵਰਤਿਆ ਗਿਆ ਸੀ ਪੁਲੀਸ ਵੱਲੋਂ ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ ਕੁੱਲ 93000 ਹਜ਼ਾਰ ਅਤੇ 200ਰੁਪਏ ਵੀ ਬਰਾਮਦ ਕੀਤੇ ਗਏ l