ਮਾਨਸਾ (ਭੀਸ਼ਮ ਗੋਇਲ), 29 ਅਪ੍ਰੈਲ 2022
ਆਵਾਜਾਈ ਦਾ ਹੋਰ ਸਾਧਨ ਨਾ ਹੋਣ ਕਾਰਣ ਇੱਕ ਮੋਟਰਸਾਇਕਲ ਤੇ ਸਵਾਰ ਹੋ ਕੇ ਪਿੰਡ ਠੂਠਿਆਂਵਾਲੀ ਤੋਂ ਕੁਝ ਕਿਲੋਮੀਟਰ ਦੂਰ ਪਿੰਡ ਭੈਣੀਬਾਘਾ ਵਿਖੇ ਦਸਵੀਂ ਕਲਾਸ ਦਾ ਪੇਪਰ ਦੇਣ ਜਾ ਰਹੇ ਚਾਰ ਵਿਦਿਆਰਥੀਆਂ ਨੂੰ ਟਰਾਲੇ ਦੀ ਫੇਟ ਲੱਗ ਗਈ ਤੇ ਵਿਦਿਆਰਥੀ ਸੜਕ ਤੇ ਡਿੱਗ ਕੇ ਜਖਮੀਂ ਹੋ ਗਏ, ਜਿੰਨਾਂ ਨੂੰ ਇਲਾਜ ਲਈ ਪਿੰਡ ਨਿਵਾਸੀਆਂ ਵੱਲੋਂ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ: ਗਰਮੀ ਤੋਂ ਰਾਹਤ ਪਾਉਣ ਲਈ ਖਾਓ ਖੋਏ ਵਾਲੀ ਕੁਲਫ਼ੀ, ਪੜ੍ਹੋ ਬਣਾਉਣ…
ਵਿਦਿਆਰਥੀਆ ਦੇ ਪਰਿਵਾਰਿਕ ਮੈਂਬਰ ਜਗਸੀਰ ਸਿੰਘ ਤੇ ਮੱਖਣ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਬਸ ਨਹੀਂ ਰੁਕਦੀ, ਜਿਸ ਕਾਰਨ ਬੱਚੇ ਵਾਹਨਾਂ ਪਿੱਛੇ ਲਟਕ ਕੇ ਸਕੂਲ ਜਾਂਦੇ ਹਨ ਅਤੇ ਅੱਜ ਵੀ ਇਹ ਬੱਚੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਭੈਣੀਬਾਘਾ ਪੇਪਰ ਦੇਣ ਜਾ ਰਹੇ ਸਨ ਤੇ ਰਸਤੇ ਵਿੱਚ ਪੈਟਰੋਲ ਪੰਪ ਦੇ ਨਜਦੀਕ ਇੱਕ ਟਰਾਲੇ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਬੱਚੇ ਗੰਭੀਰ ਜਖਮੀ ਹੋ ਗਏ ਹਨ ਅਤੇ ਇਨ੍ਹਾਂ ਨੂੰ ਇਲਾਜ ਲਈ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ:ਪ੍ਰਧਾਨ ਮੰਤਰੀ ਮੋਦੀ ਅੱਜ ਗਲੋਬਲ ਪਾਟੀਦਾਰ ਵਪਾਰ ਸੰਮੇਲਨ ਦਾ ਉਦਘਾਟਨ ਕਰਨਗੇ
ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਵਿਦਿਆਰਥੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਡਾਕਟਰ ਵਿਲਿਅਮ ਮੱਟੂ ਨੇ ਦੱਸਿਆ ਕਿ ਸਾਡੇ ਕੋਲ ਇਕ ਐਕਸੀਡੈਂਟ ਕੇਸ ਆਇਆ ਹੈ ਜਿਸ ਵਿੱਚ 4 ਬੱਚੇ ਜਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਜਾਰੀ ਹੈ। ਉਨ੍ਹਾਂ ਕਿਹਾ ਕਿ ਕੁਝ ਦੇ ਫਰੈਕਚਰ ਤੇ ਸਿਰ ਵਿੱਚ ਸੱਟਾਂ ਹਨ, ਜਿਸ ਬਾਰੇ ਟੈਸਟਾਂ ਤੋਂ ਬਾਦ ਪਤਾ ਚਲੇਗਾ।