ਕਪੂਰਥਲਾ( ਕਸ਼ਮੀਰ ਭੰਡਾਲ), 21 ਜੂਨ 2022
ਜਲੰਧਰ-ਅਮ੍ਰਿਤਸਰ ਜੀਟੀ ਰੋਡ ਤੇ ਪੈਂਦੇ ਹਮੀਰਾ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਇੱਕ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਜਖਮੀ ਦੱਸੇ ਜਾ ਰਹੇ ਹਨ l ਇੱਹ ਭਿਆਨਕ ਹਾਦਸਾ ਸੜਕ ਤੇ ਖਰਾਬ ਹਾਲਤ ਵਿੱਚ ਖੜੇ ਕੈਂਟਰ ਕਾਰਨ ਵਾਪਰਿਆ ਹੈ l ਸੁਭਾਨਪੁਰ ਪੁਲਿਸ ਵਲੋਂ ਇਸ ਸੰਬਧੀ ਕੈਂਟਰ ਚਾਲਕ ਦੇ ਖਿਲਾਫ ਵੱਖ ਵੱਖ ਧਰਾਵਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਘਟਨਾ ਸੰਬੰਧੀ ਹਰਭਜਨ ਸਿੰਘ ਪੁੱਤਰ ਪਰਤੱਖ ਸਿੰਘ ਵਾਸੀ ਲੁਧਿਆਣਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਮੈਂ ਉਕਤ ਪਤੇ ਦਾ ਰਹਿਣ ਵਾਲਾ ਅਤੇ ਫੋਕਲ ਪੁਆਇੰਟ ਲੁਧਿਆਣਾ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਹਾਂ ਕੱਲ ਮਿਤੀ 19 ਜੂਨ ਨੂੰ ਮੇਰੀ ਨੂੰਹ ਮਨਪ੍ਰੀਤ ਕੌਰ ਪਤਨੀ ਰਜਿੰਦਰ ਸਿੰਘ, ਪੋਤਰਾ ਪ੍ਰਨੀਤ ਸਿੰਘ , ਮਨਵੀਰ ਸਿੰਘ ਪੁੱਤਰ ਰਜਿੰਦਰ ਸਿੰਘ ਅਤੇ ਮੇਰੀ ਕੁੜਮਣੀ ਸਰਬਜੀਤ ਕੌਰ ਪਤਨੀ ਰਣਜੀਤ ਸਿੰਘ, ਉਸ ਦੀ ਨੀਂਹ ਅਮਨਦੀਪ ਕੌਰ ਪਤਨੀ ਤਜਿੰਦਰ ਸਿੰਘ l
ਪੋਤਰਾ ਗੁਰਫਤਿਹ ਸਿੰਘ ਪੁੱਤਰ ਤੇਜਿੰਦਰ ਸਿੰਘ, ਤੇਜਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀਆਨ ਗ੍ਰੀਨ ਪਾਰਕ ਸਿਵਲ ਲਾਇਨ ਲੁਧਿਆਣਾ ਕਾਰ ਸਿਟੀ ਹੋਂਡਾ ਵਿੱਚ ਸਵਾਰ ਹੋ ਕੇ ਮੱਥਾ ਟੇਕਣ ਲਈ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਗਏ ਸੀ ਤੇ ਮੈਂ ਵੀ ਆਪਣੇ ਨਿੱਜੀ ਕੰਮ ਲਈ ਅੰਮ੍ਰਿਤਸਰ ਗਿਆ ਸੀ ਤੇ ਅੱਜ ਸਵੇਰੇ ਮੈਨੂੰ ਅੰਮ੍ਰਿਤਸਰ ਮਿਲੇ ਸਨ ਅਤੇ ਤੇਜਿੰਦਰ ਸਿੰਘ ਉਕਤ ਸਾਰੇ ਜਾਣੇ ਦਰਬਾਰ ਸਾਹਿਬ ਤੇ ਮੱਥਾ ਟੇਕ ਕੇ ਵਾਪਸ ਕਾਰ ਵਿੱਚ ਲੁਧਿਆਣੇ ਜਾ ਰਹੇ ਸਨ।
ਇਸ ਕਾਰ ਨੂੰ ਤੇਜਿੰਦਰ ਸਿੰਘ ਚਲਾ ਰਿਹਾ ਸੀ ਤੇ ਮੈਂ ਇਹਨਾਂ ਦੇ ਪਿਛੋਂ ਆਪਣੀ ਕਾਰ ਆਲਟੋ ਵਿਚ ਆ ਰਿਹਾ ਸੀ ਜਦੋਂ ਤਜਿੰਦਰ ਸਿੰਘ ਉਕਤ ਕਾਰ ਜੀਟੀ ਰੋਡ ਹਮੀਰਾ ਨੇੜੇ ਪੁੱਜੀ ਤਾਂ ਅੱਗੇ ਇਕ ਕੈਟਰ ਨੰਬਰ ਪੀਬੀ 05 ਏਪੀ 9191 ਸੜਕ ਵਿਚ ਖੜਾ ਸੀl ਜਿਸ ਕਾਰਨ ਕਾਰ ਅੱਗੇ ਖੜੇ ਉਕਤ ਕੈਂਟਰ ਵਿਚ ਜਾ ਵੱਜੀ ਤਾਂ ਮੈਂ ਆਪਣੀ ਕਾਰ ਸਾਇਡ ਤੇ ਖੜੀ ਕਰਕੇ ਵੇਖਿਆ ਤਾਂ ਤੇਜਿੰਦਰ ਸਿੰਘ ਦੀ ਹਾਂਡਾ ਕਾਰ ਕੈਂਟਰ ਦੇ ਪਿਛੇ ਧਸ ਗਈ ਅਤੇ ਕਾਰ ਵਿਚ ਬੈਠ ਮੇਰੇ ਸਾਰੇ ਰਿਸ਼ਤੇਦਾਰ ਤੇ ਪਰਿਵਾਰ ਨੂੰ ਬਹੁਤ ਗੰਭੀਰ ਸੱਟਾਂ ਲੱਗ ਗਈਆਂ ਸਨ।
ਇਸ ਤੋਂ ਬਾਅਦ ਜ਼ਖਮੀਆਂ ਨੂੰ ਰਾਹਗੀਰਾਂ ਦੀ ਮਦਦ ਨਾਲ ਕਾਰ ਵਿਚੋਂ ਬਾਹਰ ਕੱਢਿਆ ਗਿਆ ਤੇ ਸਿਵਲ ਹਸਪਤਾਲ ਕਰਤਾਰਪੁਰ ਭੇਜਿਆ ਗਿਆ ਜਿਸ ਤੋ ਬਾਅਦ ਉਹਨਾਂ ਨੂੰ ਜਲੰਧਰ ਵਿਖੇ ਰੈਫਰ ਕਰ ਦਿੱਤਾ ਗਿਆ ਜਿੱਥੇ ਕੁਝ ਦੇਰ ਬਾਦ ਬੱਚੇ ਗੁਰਫਤਿਹ ਸਿੰਘ ਸਮੇਤ ਬਾਕੀ ਚਾਰ ਹੋਰ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ ਹੈ ।ਪੁੱਤਰ ਰਜਿੰਦਰ ਸਿੰਘ ਦੀ ਵੀ ਸਿਵਲ ਹਸਪਤਾਲ ਜਲੰਧਰ ਵਿਖੇ ਮੌਤ ਹੋ ਗਈ ਹੈ
ਸੁਭਾਨਪੁਰ ਪੁਲਿਸ ਵਲੋਂ ਹਰਭਜਨ ਸਿੰਘ ਦੇ ਬਿਆਨਾ ਤੇ ਕੈਂਟਰ ਚਾਲਕ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੈ ਅਤੇ ਸੁਭਾਨਪੁਰ ਪੁਲਿਸ ਵਲੋਂ ਉਕਤ ਕੈਂਟਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।ਦੂਸਰੇ ਪਾਸੇ ਬਾਕੀ ਜਖਮੀਆਂ ਨੂੰ ਜਲੰਧਰ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ ਜਿਥੇ ਉਹਨਾ ਦਿ ਹਾਲਤ ਚਿੰਤਾਂਜਨਕ ਦੱਸੀ ਜਾ ਰਹੀ ਹੈ।