ਤਰਨਤਾਰਨ (ਕੁਲਦੀਪ ਸਿੰਘ), 4 ਮਾਰਚ 2022
ਤਰਨਤਾਰਨ ਦੇ ਮੁਹੱਲਾ ਮੁਰਾਦਪੁਰਾ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਕਲਯੁਗੀ ਪਿਓ ਵੱਲੋਂ ਆਪਣੀ 5 ਮਹੀਨੇ ਦੀ ਬੱਚੀ ਨੂੰ ਜ਼ਮੀਨ ’ਤੇ ਪਟਕ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਮਾਸੂਮ ਬੱਚੀ ਦੀ ਪਚਾਣ ਸੋਰਬੀ ਵਜੋਂ ਹੋਈ ਹੈ, ਜਿਸ ਦੀ ਲਾਸ਼ ਨੂੰ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਲਿਆ l
ਇਸ ਮਾਮਲੇ ਦੇ ਸਬੰਧ ’ਚ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਪਿਤਾ ਅਬਦੁਲ ਨਾਥ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ
ਇਸ ਘਟਨਾ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਤਰਨਤਾਰਨ ਦੇ ਇੰਸਪੈਕਟਰ ਉਪਕਾਰ ਸਿੰਘ ਨੇ ਦੱਸਿਆ ਕਿ ਮੁਰਾਦਪੁਰਾ ਨਿਵਾਸੀ ਮੁੱਖੋਂ ਆਪਣੀ 5 ਮਹੀਨੇ ਦੀ ਬੱਚੀ ਸੋਰਬੀ ਨਾਲ ਪੇਕੇ ਘਰ ਰਹਿ ਰਹੀ ਸੀ, ਜਿੱਥੇ ਉਸ ਦੇ ਪਤੀ ਨੇ ਸੋਰਭੀ ਨੂੰ ਜ਼ਮੀਨ ’ਤੇ ਜ਼ੋਰ ਨਾਲ ਪਟਕਦੇ ਹੋਏ ਉਸਦਾ ਕਤਲ ਕਰ ਦਿੱਤਾ l