ਨਾਭਾ ਜੇਲ੍ਹ ਚੋਂ 9 ਮੋਬਾਇਲ ਫੋਨ ਅਤੇ ਹੋਰ ਸਾਮਾਨ ਬਰਾਮਦ

Must Read

ਅਮਰੀਕਾ ‘ਚ ਸਿੱਖ ਜਥੇਬੰਦੀਆਂ ਵੱਲੋਂ ਰਾਜਾ ਵੜਿੰਗ ਦਾ ਵਿਰੋਧ , ਗੱਡੀ ਨੂੰ ਪਾਇਆ ਘੇਰਾ, ਵੇਖੋ ਮੌਕੇ ਦੀਆਂ ਤਸਵੀਰਾਂ

ਅਮਰੀਕਾ (ਬਿਊਰੋ ਰਿਪੋਟ), 5 ਜੂਨ 2023 ਅਮਰੀਕਾ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਸਿੱਖ ਜੱਥੇਬੰਦੀਆਂ ਵੱਲੋਂ ਪਾਇਆ ਗਿਆ,...

ਕਰੈਡਿਟ ਕਾਰਡ ਬਿੱਲ ਦੇ ਨਾਮ ਤੇ ਇੱਕ ਮੈਸੇਜ਼ ਰਾਹੀ ਹੀ 2 ਲੱਖ ਰੁਪਏ ਦੀ ਠੱਗੀ

ਸ਼੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ), 5 ਜੂਨ 2023 ਗਿੱਦੜਬਾਹਾ ਦੇ ਇੱਕ ਸਰਕਾਰੀ ਸੇਵਾ ਮੁਕਤ ਕਰਮਚਾਰੀ ਨਾਲ ਉਸ ਸਮੇਂ ਜੱਗੋਂ ਤੇਰ੍ਹਵੀ...

ਛੁੱਟੀ ਨਾ ਮਿਲਣ ‘ਤੇ ਫੌਜ ਦੇ ਜਵਾਨ ਨੇ ਖੁਦ ਨੂੰ ਗੋਲੀ ਮਾਰ ਕੀਤੀ ਆਤਮਹੱਤਿਆ

ਤਰਨਤਾਰਨ (ਰਿੰਪਲ ਗੋਲ੍ਹਣ), 5 ਜੂਨ 2023 ਬੀਤੀ ਰਾਤ ਬੀ.ਐੱਸ.ਐੱਫ ਦੀ 71 ਬਟਾਲੀਅਨ ਦੀ ਛਾਉਣੀ ਸੁਰਸਿੰਘ ਵਿਖੇ ਬੀ.ਐੱਸ.ਐੱਫ ਦੇ ਇੱਕ ਜਵਾਨ...

ਨਾਭਾ (ਸੁਖਚੈਨ ਸਿੰਘ), 17 ਮਈ 2022

ਇਹ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਇਹ ਜੇਲ੍ਹ ਅਕਸਰ ਹੀ ਵਿਵਾਦਾਂ ਵਿੱਚ ਰਹਿ ਰਹੀ ਹੈ। ਇਸ ਜੇਲ੍ਹ ਵਿਚੋਂ ਮੋਬਾਈਲ ਫੋਨ ਤੇ ਨਸ਼ੇ ਦੇ ਪਦਾਰਥ ਮਿਲਣਾ ਆਮ ਜਿਹੀ ਗੱਲ ਹੈ। ਭਾਵੇਂ ਕਿ ਕਿਹਾ ਜਾਂਦਾ ਹੈ ਕਿ ਜੇਲ੍ਹ ਵਿੱਚ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਪਰ ਵੱਡੀ ਮਾਤਰਾ ਵਿੱਚ ਮੋਬਾਇਲ ਅਤੇ ਨਸ਼ੇ ਦਾ ਸਾਮਾਨ ਮਿਲਣਾ ਜੇਲ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਿਹਾ ਹੈ।

ਜੇਲ੍ਹ ਪ੍ਰਸ਼ਾਸਨ ਨੇ ਪੁਲਸ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਹੈ ਕਿ ਜੇਲ੍ਹ ਵਿੱਚ 5 ਲਫਾਫੇ ਬਾਹਰੋਂ ਅੰਦਰ ਸੁੱਟੇ ਗਏ ਹਨ। ਜਿਨ੍ਹਾਂ ਦੀ ਚੈਕਿੰਗ ਦੌਰਾਨ ਵੱਡੀ ਮਾਤਰਾ ਵਿੱਚ ਇਹ ਸਾਮਾਨ ਬਰਾਮਦ ਹੋਇਆ ਹੈ। ਪੁਲੀਸ ਵੱਲੋਂ ਜੇਲ੍ਹ ਪ੍ਰਸ਼ਾਸਨ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਹੁਣ ਇਹ ਪਤਾ ਲਗਾ ਰਹੀ ਹੈ ਕਿ ਇੰਨੀ ਵੱਡੀ ਮਾਤਰਾ ਵਿੱਚ ਮੋਬਾਇਲ ਅਤੇ ਨਸ਼ੇ ਦਾ ਸਾਮਾਨ ਜੇਲ੍ਹ ਵਿੱਚ ਕਿਵੇਂ ਪਹੁੰਚਿਆ ਭਾਵੇਂ ਕਿ ਜੇਲ੍ਹ ਦੀ ਚਾਰਦੀਵਾਰੀ ਬਹੁਤ ਵੱਡੀ ਹੈ ਅਤੇ ਆਲੇ ਦੁਆਲੇ ਸੀ.ਸੀ.ਟੀ.ਵੀ. ਕੈਮਰੇ ਵੀ ਲੱਗੇ ਹੋਏ ਹਨ ਪਰ ਇਹ ਸਾਮਾਨ ਕਿਸ ਵਿਅਕਤੀ ਵੱਲੋਂ ਅੰਦਰ ਸੁੱਟਿਆ ਗਿਆ ਇਹ ਜਾਂਚ ਦਾ ਵਿਸ਼ਾ ਹੈ।

ਇਸ ਮੌਕੇ ਤੇ ਨਾਭਾ ਸਦਰ ਥਾਣਾ  ਦੇ ਐਸ.ਐਚ.ਓ ਗਗਨਦੀਪ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਇਕ ਪੱਤਰ ਸਾਨੂੰ ਮਿਲਿਆ ਹੈ ਜਿਸ ਵਿੱਚ ਉਨ੍ਹਾਂ ਵੱਲੋਂ  ਲਿਖਿਆ ਗਿਆ ਹੈ ਕਿ ਜੇਲ੍ਹ ਦੇ ਅੰਦਰੋਂ ਪੰਜ ਲਿਫਾਫੇ ਮਿਲੇ ਹਨ ਜਿਸ ਵਿਚ ਮੋਬਾਈਲ ਤੇ ਨਸ਼ੇ ਦਾ ਸਾਮਾਨ ਹੈ ਜਿਸ ਦੇ ਸੰਬੰਧ ਵਿੱਚ ਅਸੀਂ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਕਿ ਇਹ ਸਾਮਾਨ ਕਿੱਥੋਂ ਆਇਆ ਹੈ ਅਤੇ ਕਿਸ ਵਿਅਕਤੀ ਵੱਲੋਂ ਬਾਹਰੋਂ ਥ੍ਰੋ ਕੀਤੀ ਗਈ ਹੈ  ਇਸ ਸੰਬੰਧ ਵਿੱਚ ਅਸੀਂ ਸਾਰਾ ਸਾਮਾਨ ਜੇਲ੍ਹ ਪ੍ਰਸ਼ਾਸਨ ਤੋਂ ਕਬਜ਼ੇ ਵਿੱਚੋ ਲੈ ਕੇ ਜਾਂਚ ਕੀਤੀ ਜਾਵੇਗੀ।

ਇਸ ਮੌਕੇ ਤੇ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਸੁਪਰੀਡੈਂਟ ਇਕਬਾਲ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜੇਲ੍ਹ ਦੇ ਬਾਹਰੋਂ 5 ਪੈਕਟ ਜੇਲ੍ਹ ਦੇ ਅੰਦਰ ਥਰੋ ਕੀਤੇ ਗਏ ਅਤੇ ਜਦੋਂ ਸਾਨੂੰ ਪਤਾ ਲੱਗਿਆ ਖੋਲ ਕੇ ਦੇਖੇ ਉਸ ਵਿਚੋਂ ਭਾਰੀ ਮਾਤਰਾ ਵਿੱਚ ਮੋਬਾਇਲ ਅਤੇ ਨਸ਼ੇ ਦੇ ਪਦਾਰਥ ਪਾਏ ਗਏ ਅਤੇ ਇਸ ਸਬੰਧੀ ਅਸੀਂ ਪੁਲਸ ਨੂੰ ਲਿਖਤੀ ਭੇਜਿਆ ਗਿਆ ਹੈ ਅਤੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿਹੜੇ ਸ਼ਰਾਰਤੀ ਅਨਸਰਾਂ ਵੱਲੋਂ ਇਹ ਸਭ ਕੁਝ ਕੀਤਾ ਗਿਆ।

ਉਨ੍ਹਾਂ ਨੇ ਮੰਨਿਆ ਕਿ ਜੇਲ੍ਹ ਅੰਦਰ ਮੁਲਾਜ਼ਮਾਂ ਦੀ ਨਫ਼ਰੀ ਕਾਫੀ ਘੱਟ ਹੈ l ਜਿਸ ਕਰਕੇ ਸਾਨੂੰ ਕਾਫ਼ੀ ਪ੍ਰੇਸ਼ਾਨੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਲ੍ਹ ਦੇ ਆਲੇ ਦੁਆਲੇ ਖੇਤ ਹਨ ਅਤੇ ਹੁਣ ਅਸੀਂ ਰਸਤਿਆਂ ਨੂੰ ਸਾਫ ਕਰ ਕੇ ਦਿਨ ਰਾਤ ਪੈਟਰੋਲਿੰਗ ਕੀਤੀ ਜਾਵੇਗੀ। ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਸ਼ਰਾਰਤੀ ਅਨਸਰ ਕੰਮ ਨਾ ਕਰ ਸਕੇ।

 

LEAVE A REPLY

Please enter your comment!
Please enter your name here

Latest News

ਅਮਰੀਕਾ ‘ਚ ਸਿੱਖ ਜਥੇਬੰਦੀਆਂ ਵੱਲੋਂ ਰਾਜਾ ਵੜਿੰਗ ਦਾ ਵਿਰੋਧ , ਗੱਡੀ ਨੂੰ ਪਾਇਆ ਘੇਰਾ, ਵੇਖੋ ਮੌਕੇ ਦੀਆਂ ਤਸਵੀਰਾਂ

ਅਮਰੀਕਾ (ਬਿਊਰੋ ਰਿਪੋਟ), 5 ਜੂਨ 2023 ਅਮਰੀਕਾ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਸਿੱਖ ਜੱਥੇਬੰਦੀਆਂ ਵੱਲੋਂ ਪਾਇਆ ਗਿਆ,...

ਕਰੈਡਿਟ ਕਾਰਡ ਬਿੱਲ ਦੇ ਨਾਮ ਤੇ ਇੱਕ ਮੈਸੇਜ਼ ਰਾਹੀ ਹੀ 2 ਲੱਖ ਰੁਪਏ ਦੀ ਠੱਗੀ

ਸ਼੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ), 5 ਜੂਨ 2023 ਗਿੱਦੜਬਾਹਾ ਦੇ ਇੱਕ ਸਰਕਾਰੀ ਸੇਵਾ ਮੁਕਤ ਕਰਮਚਾਰੀ ਨਾਲ ਉਸ ਸਮੇਂ ਜੱਗੋਂ ਤੇਰ੍ਹਵੀ ਹੋਈ ਜਦ ਉਸਦੇ ਖਾਤੇ ਚੋਂ...

ਛੁੱਟੀ ਨਾ ਮਿਲਣ ‘ਤੇ ਫੌਜ ਦੇ ਜਵਾਨ ਨੇ ਖੁਦ ਨੂੰ ਗੋਲੀ ਮਾਰ ਕੀਤੀ ਆਤਮਹੱਤਿਆ

ਤਰਨਤਾਰਨ (ਰਿੰਪਲ ਗੋਲ੍ਹਣ), 5 ਜੂਨ 2023 ਬੀਤੀ ਰਾਤ ਬੀ.ਐੱਸ.ਐੱਫ ਦੀ 71 ਬਟਾਲੀਅਨ ਦੀ ਛਾਉਣੀ ਸੁਰਸਿੰਘ ਵਿਖੇ ਬੀ.ਐੱਸ.ਐੱਫ ਦੇ ਇੱਕ ਜਵਾਨ ਵੱਲੋਂ ਸਰਕਾਰੀ ਰਾਇਫਲ ਨਾਲ ਆਪਣੇ...

ਸ਼ੂਗਰ ਕੰਟਰੋਲ ਨਹੀਂ ਹੋ ਰਹੀ? ਕਾਲੇ ਚੌਲ ਕਰ ਸਕਦੇ ਹਨ ਮਦਦ

ਮੋਹਾਲੀ (ਬਿਊਰੋ ਰਿਪੋਰਟ), 5 ਜੂਨ 2023 ਜ਼ਿਆਦਾਤਰ ਲੋਕ ਚਾਵਲ ਖਾਣਾ ਪਸੰਦ ਕਰਦੇ ਹਨ ਪਰ ਸਿਹਤ ਪ੍ਰਤੀ ਜਾਗਰੂਕਤਾ ਕਾਰਨ ਉਹ ਚੌਲ ਖਾਣ ਤੋਂ ਪਰਹੇਜ਼ ਕਰਦੇ ਹਨ।...

ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਰੇਲਵੇ ਦੀਆਂ ਨੌਕਰੀਆਂ ‘ਤੇ ਵਾਪਸ ਆਏ… ਕੀ ਉਹ ਅੰਦੋਲਨ ਤੋਂ ਪਿੱਛੇ ਹਟ ਗਏ? ਇਹ ਜਵਾਬ ਦਿੱਤਾ…

ਦਿੱਲੀ (ਬਿਊਰੋ ਰਿਪੋਰਟ), 5 ਜੂਨ 2023 ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂ.ਐੱਫ.ਆਈ.) ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਹੜਤਾਲ...

More Articles Like This