ਫਿਰੋਜ਼ਪੁਰ (ਸੂਖਚੈਨ ਸਿੰਘ),17 ਜੂਨ 2022
ਫਿਰੋਜ਼ਪੁਰ ਦੇ ਪਿੰਡ ਲੂਥਰ ਵਿਚੋਂ ਲੰਗਦੀਆ ਨਹਿਰਾਂ ਵਿਚੋਂ ਇੱਕ ਨਹਿਰ ਵਿੱਚ ਪਾੜ ਪੇਣ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਇਹ ਪਿਛਲੇ ਸਾਲ ਵੀ ਟੁੱਟੀ ਸੀ।
ਪਰ ਇਸ ਤੋਂ ਸਬਕ ਨਾ ਲੈਦਿਆਂ ਨਹਿਰੀ ਵਿਭਾਗ ਨੇ ਇਸ ਵਾਰ ਵੀ ਨਹਿਰ ਦੀ ਸਾਫ ਸਫਾਈ ਨਹੀਂ ਕਰਾਈ ਅਤੇ ਨਹਿਰ ਵਿੱਚ ਭਾਰੀ ਬੂਟੀ ਹੋਣ ਕਾਰਨ ਨਹਿਰ ਵਿੱਚ ਪਾੜ ਪੈ ਗਿਆ l
ਜਿਸ ਨਾਲ ਕਿਸਾਨਾਂ ਦੀ 50 ਏਕੜ ਦੇ ਕਰੀਬ ਝੋਨੇ ਅਤੇ ਪਸ਼ੂਆਂ ਦੇ ਚਾਰੇ ਦੀ ਫਸਲ ਪਾਣੀ ਵਿੱਚ ਡੁੱਬ ਚੁੱਕੀ ਕਿਸਾਨਾਂ ਨੇ ਕਿਹਾ ਕਿ ਜੋ ਵੀ ਉਨ੍ਹਾਂ ਦਾ ਨੁਕਸਾਨ ਹੋਇਆ ਹੈ। ਵਿਭਾਗ ਦੀ ਲਾਪਰਵਾਹੀ ਕਾਰਨ ਹੋਇਆ ਹੈ।
ਅਗਰ ਨਹਿਰ ਦੀ ਸਾਫ ਸਫਾਈ ਕੀਤੀ ਹੁੰਦੀ ਤਾਂ ਅੱਜ ਉਨ੍ਹਾਂ ਦਾ ਇਹ ਨੁਕਸਾਨ ਨਾ ਹੁੰਦਾ ਲੋਕਾਂ ਨੇ ਦੱਸਿਆ ਕਿ ਇਹ ਨਹਿਰ ਹਰ ਸਾਲ ਟੁੱਟਦੀ ਹੈ। ਫਿਰ ਵੀ ਵਿਭਾਗ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ। ਕਿ ਇਸ ਨਹਿਰ ਦੀ ਸਾਫ ਸਫਾਈ ਕਰਾਂ ਪੱਕਾ ਬੰਨ ਲਗਾਇਆ ਜਾਵੇ ਅਤੇ ਜੋ ਉਨ੍ਹਾਂ ਦਾ ਨੁਕਸਾਨ ਹੋਇਆ ਹੈ। ਉਸ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਦੂਸਰੇ ਪਾਸੇ ਮੌਕੇ ਤੇ ਪਹੁੰਚੇ ਜੇਈ ਅਵਤਾਰ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਉਨ੍ਹਾਂ ਕਿਹਾ ਕਿ ਇਹ ਨਹਿਰ ਵਿੱਚ ਪਏ ਪਾੜ ਨੂੰ ਲੇਬਰ ਲਿਆਕੇ ਬੰਦ ਕੀਤਾ ਜਾ ਰਿਹਾ ਹੈ। ਅਤੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਇਹ ਪਾੜ ਦਰਿਆ ਵਿਚੋਂ ਬੂਟੀ ਆਉਣ ਕਾਰਨ ਪਿਆ ਹੈ। ਜਦ ਕਿ ਨਹਿਰ ਦੀ ਸਾਫ ਸਫਾਈ ਕੀਤੀ ਹੋਈ ਸੀ ਜਿਸਨੂੰ ਬੰਦ ਕੀਤਾ ਜਾ ਰਿਹਾ ਹੈ।