ਲੁਧਿਆਣਾ (ਅਰੁਣ ਲੁਧਿਆਣਵੀ), 12 ਨਵੰਬਰ 2021 ਫੋਟੋ ਕੈਪਸ਼ਨ : ਪਿਯੂਸ਼ ਪਰੂਥੀ
ਲੁਧਿਆਣਾ ਵਿੱਚ ਅੱਜ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਪੁਲੀਸ ਨੂੰ ਨਗਰ ਨਿਗਮ ਜ਼ੋਨ ਡੀ ਦੇ ਕੋਲ ਪਾਰਕ ਵਿਚ ਕੋਈ ਬੰਬਨੁਮਾ ਵਸਤੂ ਹੋਣ ਦੀ ਸੂਚਨਾ ਮਿਲੀ। ਸੂਚਨਾ ਮਿਲਦਿਆਂ ਹੀ ਵੱਡੀ ਤਦਾਦ ਚ ਪੁਲਸ ਬਲ ਮੌਕੇ ਤੇ ਪਹੁੰਚੇ। ਬੰਬ ਸਕੁਐਡ ਅਤੇ ਸੈਨਾ ਨੂੰ ਸੂਚਨਾ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ: ਪਿਸਤੋਲ ਦੀ ਨੋਕ ‘ਤੇ ਮੋਬਾਇਲਾਂ ਦੀ ਦੁੁਕਾਨ ‘ਚ ਲੁੱਟ, ਘਟਨਾ ਕੈਮਰੇ…
ਜੁਆਇੰਟ ਕਮਿਸ਼ਨਰ ਜੇ ਇਲਨਚੇਲੀਅਨ ਨੇ ਦੱਸਿਆ ਕਿ ਪੁਲਸ ਨੂੰ ਨਗਰ ਨਿਗਮ ਜ਼ੋਨ ਡੀ ਦਫਤਰ ਕੋਲ ਪਾਕਿ ਵਿਚ ਕੋਈ ਬੰਬਨੁਮਾ ਵਸਤੂ ਹੋਣ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਮੌਕੇ ਤੇ ਪੁਲਸ ਪਹੁੰਚ ਗਈ। ਫਿਲਹਾਲ ਬੰਬ ਸਕੁਐਡ ਅਤੇ ਫ਼ੌਜ ਨੂੰ ਸੂਚਨਾ ਦਿੱਤੀ ਗਈ ਹੈ ਅਤੇ ਮਾਮਲੇ ਜਾਂਚ ਜਾਰੀ ਹੈ।