ਨਾਭਾ (ਸੁਖਚੈਨ ਸਿੰਘ), 12 ਸਤੰਬਰ 2023
ਜੇਕਰ ਜ਼ਿੰਦਗੀ ਵਿੱਚ ਕੁਝ ਕਰ ਗੁਜਰਨ ਦਾ ਜਜ਼ਬਾ ਹੋਵੇ ਤਾਂ ਔਖੀ ਤੋਂ ਔਖੀ ਮੰਜ਼ਿਲ ਨੂੰ ਵੀ ਅਸਾਨੀ ਦੇ ਨਾਲ ਹਾਸਲ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਦੀ ਹੀ ਜਜ਼ਬੇ ਦੀ ਮਿਸਾਲ ਪੈਦਾ ਕੀਤੀ ਹੈ, ਨਾਭਾ ਹਲਕੇ ਦੇ ਪਿੰਡ ਮੈਹਸ ਦੀ ਲੜਕੀ ਗਗਨਦੀਪ ਕੌਰ ਪੰਜਾਬ ਪੁਲੀਸ ਵਿੱਚ ਸਬ ਇੰਸਪੈਕਟਰ ਭਰਤੀ ਹੋਣ ਤੋਂ ਬਾਅਦ ਪਹਿਲੀ ਵਾਰ ਪਿੰਡ ਪਹੁੰਚੀ ਤਾਂ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੇ ਵੱਲੋ ਭਰਵਾ ਸਵਾਗਤ ਕੀਤਾ। ਇਸ ਮੌਕੇ ਤੇ
ਨਵ ਨਿਯੁਕਤ ਸਬ ਇੰਸਪੈਕਟਰ ਗਗਨਦੀਪ ਕੌਰ ਨੇ ਕਿਹਾ ਕਿ ਸਖਤ ਮਿਹਨਤ ਅਤੇ ਦਰੀੜ੍ਹ ਇਰਾਦਿਆਂ ਦੇ ਨਾਲ ਮੈਂ ਅੱਜ ਇਸ ਮੰਜਿਲ ਤੇ ਪਹੁੰਚੀ ਹਾਂ, ਮੇਰੇ ਪਿਤਾ ਦੀ ਮੌਤ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਜਿਆਦਾ ਸੰਘਰਸ਼ ਕਰਨਾ ਪਿਆ ਅਤੇ ਮੇਰੀ ਮਾਤਾ ਤੇ ਰਿਸ਼ਤੇਦਾਰਾਂ ਦੇ ਵੱਲੋ ਮੈਨੂੰ ਪੂਰੀ ਤਰਾਂ ਮਦਦ ਕੀਤੀ।
ਇਸ ਮੌਕੇ ਤੇ ਨਵ ਨਿਯੁਕਤ ਸਬ ਇੰਸਪੈਕਟਰ ਗਗਨਦੀਪ ਕੌਰ ਨੇ ਕਿਹਾ ਕਿ ਸਖਤ ਮਿਹਨਤ ਅਤੇ ਦਰੀੜ੍ਹ ਇਰਾਦਿਆਂ ਦੇ ਨਾਲ ਮੈਂ ਅੱਜ ਇਸ ਮੰਜਿਲ ਤੇ ਪਹੁੰਚੀ ਹਾਂ, ਮੇਰੇ ਪਿਤਾ ਦੀ ਮੌਤ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਜਿਆਦਾ ਸੰਘਰਸ਼ ਕਰਨਾ ਪਿਆ ਅਤੇ ਮੇਰੀ ਮਾਤਾ ਤੇ ਰਿਸ਼ਤੇਦਾਰਾਂ ਦੇ ਵੱਲੋ ਮੈਨੂੰ ਪੂਰੀ ਤਰਾਂ ਮਦਦ ਕੀਤੀ ਪਿੰਡ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਾਂਗੀ
ਇਸ ਮੌਕੇ ਗਗਨਦੀਪ ਦੀ ਰਿਸ਼ਤੇਦਾਰ ਅਤੇ ਮਾਤਾ ਨੇ ਦੱਸਿਆ ਕਿ ਇਸਦੇ ਪਿਤਾ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪਰਿਵਾਰ ਨੂੰ ਬਹੁਤ ਸੰਘਰਸ਼ ਕਰਨਾ ਪਿਆ ਸਬ ਇੰਸਪੈਕਟਰ ਬਣੀ ਗਗਨਦੀਪ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਾਂ।
ਇਸ ਮੌਕੇ ਗਗਨਦੀਪ ਦੀ ਪਿੰਡ ਵਾਸੀਆਂ ਨੇ ਕਿਹਾ ਗਗਨਦੀਪ ਕੋਰ ਜੋ ਸਬ ਇਨਸਪੇਕਟਰ ਪੁਲਿਸ ਦੇ ਵਿੱਚ ਭਰਤੀ ਹੋਈ, ਇਸ ਨੇ ਬਹੁਤ ਹੀ ਸਖ਼ਤ ਮਿਹਨਤ ਤੋਂ ਬਾਅਦ ਇਸ ਨੂੰ ਇਹ ਮੁਕਾਮ ਹਾਸਿਲ ਕੀਤਾ ਹੈ। ਅਸੀਂ ਢੋਲ ਢਮੱਕੇ ਦੇ ਨਾਲ ਇਸ ਦਾ ਸੁਆਗਤ ਕੀਤਾ ਅਤੇ ਪਿੰਡ ਦੇ ਵਿੱਚ ਖ਼ੁਸ਼ੀ ਦੀ ਲਹਿਰ ਹਾਂ।