ਹੁਸ਼ਿਆਰਪੁਰ (ਅਮਰੀਕ ਕੁਮਾਰ), 28 ਦਸੰਬਰ 2022
ਇਕ ਕਲਯੁਗੀ ਮਾ ਨੇ ਲਈ ਆਪਣੇ ਹੀ ਬੱਚੇ ਦੀ ਜਾਨ ਬਿੱਤੇ ਦਿਨੀਂ ਉੱਚੀ ਬੱਸੀ ਦੇ ਨਾਲ ਲਗਦੇ ਪਿੰਡ ਵਧਾਇਆ ਦੀ ਰਹਿਣ ਵਾਲੀ ਇਕ ਔਰਤ ਨੇ ਹੀ ਆਪਣੇ 8 ਸਾਲ ਦੇ ਬੱਚੇ ਦੀ ਜਾਨ ਲੈ ਲਈ ਦੱਸਿਆ ਜਾ ਰਿਹਾ ਹੈ ਕਿ ਰੀਨਾ ਦਾ ਘਰਵਾਲ਼ਾ ਮਾਲਦੀਵ ਵਿਖੇ ਕੰਮ ਕਰਦਾ ਹੈ ਅਤੇ ਬੱਚਾ ਅਕਸਰ ਹੀ ਬਿਮਾਰ ਰਹਿੰਦਾ ਅਤੇ ਰੀਨਾ ਤੇ ਉਸਦੇ ਘਰਵਾਲੇ ਵਿਚ ਅਕਸਰ ਪੈਸੇ ਨੂੰ ਲੈ ਕੇ ਲੜਾਈ ਝਗੜੇ ਹੁੰਦੇ ਰਹਿੰਦੇ ਸਨ ਜਿਸ ਕਾਰਨ ਰੀਨਾ ਨੇ ਗੁੱਸੇ ਵਿੱਚ ਆ ਕੇ ਆਪਣੇ ਬੱਚੇ ਨੂੰ ਨਹਿਰ ਉੱਚੀ ਬੱਸੀ ਵਿਖੇ ਸੁੱਟ ਦਿੱਤਾ ਮੌਕੇ ਤੇ ਪਹੁੰਚੀ ਦਸੂਹਾ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ l