ਸ਼੍ਰੋਮਣੀ ਕਮੇਟੀ ਦਾ 6 ਮੈਂਬਰੀ ਵਫ਼ਦ ਅਹਿਮ ਮੁੱਦਿਆਂ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ

Must Read

ਮਾਲ ਮੰਤਰੀ ਅਰੁਨਾ ਚੌਧਰੀ ਵੱਲੋਂ ਫ਼ਸਲਾਂ ਦੇ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਕਰਨ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼

ਚੰਡੀਗੜ 25 ਅਕਤੂਬਰ  ਹਾਲ ਹੀ ਦੇ ਬੇਮੌਸਮੇ ਮੀਂਹ ਕਾਰਨ ਫ਼ਸਲਾਂ ਨੂੰ ਹੋਏ ਭਾਰੀ ਨੁਕਸਾਨ ਦਾ ਅਨੁਮਾਨ ਲਾਉਣ ਲਈ ਪੰਜਾਬ ਦੇ...

LUDHIANA ALL SET TO BECOME NORTH INDIA’S INDUSTRIAL HUB

CHANDIGARH, OCTOBER 25 The Government of Punjab is further set to elevate the status of Ludhiana as North India’s industrial...

ਘਰ ‘ਚ ਜਗਾਈ ਜੋਤ ਬਣੀ ਅੱਗ ਦਾ ਕਾਰਨ

ਬਟਾਲਾ( ਲਵਪ੍ਰੀਤ ਸਿੰਘ), 25 ਅਕਤੂਬਰ 2021 ਬਟਾਲਾ ਦੇ ਮਹਾਜਨ ਹਾਲ ਦੇ ਨਜ਼ਦੀਕ ਅੱਜ ਸਵੇਰੇ ਇਕ ਘਰ ਚ ਲੱਗੀ ਅੱਗ ,...

ਸ਼੍ਰੀ ਫਤਹਿਗੜ੍ਹ ਸਾਹਿਬ ( ਜਗਦੇਵ ਸਿੰਘ), 12 ਅਕਤੂਬਰ 2021

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 6 ਮੈਂਬਰੀ ਵਫ਼ਦ ਅਹਿਮ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ l ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਅੰਤ੍ਰਿਗ ਮੈਂਬਰ ਸਤਵਿੰਦਰ ਸਿੰਘ ਟੌਹੜਾ, ਅੰਤ੍ਰਿਗ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ, ਸ਼੍ਰੋਮਣੀ ਕਮੇਟੀ ਦੇ ਸਿੱਖਿਆ ਸਕੱਤਰ ਸੁਖਮਿੰਦਰ ਸਿੰਘ, ਇੰਦਰਪਾਲ ਸਿੰਘ ਚੱਢਾ ਡਾਇਰੈਕਟਰ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਲੁਧਿਆਣਾ, ਸਹਿਜਪਾਲ ਸਿੰਘ ਪ੍ਰਿੰਸੀਪਲ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ  ਸ਼ਾਮਲ ਸਨ ।

ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ  ਐੱਸਸੀ ਐੱਸਟੀ ਸਕਾਲਰਸ਼ਿਪ ਦਾ ਪੰਜਾਬ ਸਰਕਾਰ ਵੱਲ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦਾ 2016 ਤੋਂ ਹੁਣ ਤੱਕ ਦਾ ਕਰੋੜਾਂ ਰੁਪਿਆ ਪੈਂਡਿੰਗ ਪਿਆ ਹੈ, ਤੇ ਇਹ ਬਕਾਇਆ ਨਾ ਮਿਲਣ ਕਾਰਨ ਵਿੱਦਿਅਕ ਅਦਾਰਿਆਂ ਨੂੰ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਹੈ l

ਜਿਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਬਕਾਇਆ ਰਿਲੀਜ਼ ਕਰਨ ਦਾ ਵਿਸ਼ਵਾਸ ਵੀ ਸ਼੍ਰੋਮਣੀ ਕਮੇਟੀ ਦੇ ਇਸ ਵਫ਼ਦ ਨੂੰ ਦਿਵਾਇਆ ਗਿਆ ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸਪੈਸ਼ਲ ਵਫ਼ਦ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣ ਲਈ ਭੇਜਿਆ ਗਿਆ ਸੀ, ਤਾਂ ਜੋ ਹੋਰ ਵੀ ਅਹਿਮ ਸ਼੍ਰੋਮਣੀ ਕਮੇਟੀ ਦੇ ਮੁੱਦੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆ ਕਿ ਹੱਲ ਕਰਵਾਏ ਜਾ ਸਕਣ  ।

ਜਥੇਦਾਰ ਪੰਜੋਲੀ ਨੇ ਦੱਸਿਆ ਕਿ ਵਫ਼ਦ ਵੱਲੋਂ ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਦੀ ਸਾਂਭ ਸੰਭਾਲ ਲਈ ਰੈਨੋਬੇਸ਼ਨ ਕਾਰਨ ਲਈ ਐਨ.ਓ.ਸੀ ਜਾਰੀ ਕਰਨ ਸਬੰਧੀ, ਗੁਰਦੁਆਰਾ ਸ੍ਰੀ  ਗੁਰੂ ਗ੍ਰੰਥ ਸਾਹਿਬ ਪਿੰਡ ਤਸੌਲੀ ਜ਼ਿਲ੍ਹਾ ਮੁਹਾਲੀ ਦੀ ਜ਼ਮੀਨ ਨੂੰ ਸੰਬੰਧੀ,  ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਰਾਵਾਂ ਦੇ ਨਕਸ਼ੇ ਪਾਸ ਕਰਨ ਸਬੰਧੀ, ਗੁਰਦੁਆਰਾ ਸਾਹਿਬ ਭਾਈ ਰੂਪਾ ਬਠਿੰਡਾ ਦੀ ਜ਼ਮੀਨ ਦੇ ਮਾਮਲੇ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਬਸੀ ਪਠਾਣਾ  (ਫਤਿਹਗੜ੍ਹ ਸਾਹਿਬ) ਵਿਖੇ ਇਤਿਹਾਸਕ ਜੇਲ੍ਹ ਸਬੰਧੀ  ਅਹਿਮ ਮੁੱਦੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦੇ ਗਏ ।

 

 

LEAVE A REPLY

Please enter your comment!
Please enter your name here

Latest News

ਮਾਲ ਮੰਤਰੀ ਅਰੁਨਾ ਚੌਧਰੀ ਵੱਲੋਂ ਫ਼ਸਲਾਂ ਦੇ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਕਰਨ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼

ਚੰਡੀਗੜ 25 ਅਕਤੂਬਰ  ਹਾਲ ਹੀ ਦੇ ਬੇਮੌਸਮੇ ਮੀਂਹ ਕਾਰਨ ਫ਼ਸਲਾਂ ਨੂੰ ਹੋਏ ਭਾਰੀ ਨੁਕਸਾਨ ਦਾ ਅਨੁਮਾਨ ਲਾਉਣ ਲਈ ਪੰਜਾਬ ਦੇ...

LUDHIANA ALL SET TO BECOME NORTH INDIA’S INDUSTRIAL HUB

CHANDIGARH, OCTOBER 25 The Government of Punjab is further set to elevate the status of Ludhiana as North India’s industrial hub with the Hi-Tech Valley...

ਘਰ ‘ਚ ਜਗਾਈ ਜੋਤ ਬਣੀ ਅੱਗ ਦਾ ਕਾਰਨ

ਬਟਾਲਾ( ਲਵਪ੍ਰੀਤ ਸਿੰਘ), 25 ਅਕਤੂਬਰ 2021 ਬਟਾਲਾ ਦੇ ਮਹਾਜਨ ਹਾਲ ਦੇ ਨਜ਼ਦੀਕ ਅੱਜ ਸਵੇਰੇ ਇਕ ਘਰ ਚ ਲੱਗੀ ਅੱਗ , ਮੋਹਲ਼ੇ ਚ ਲੱਗੀ ਅੱਗ ਦੇ...

ਆੜ੍ਹਤੀਏ ਵੱਲੋਂ ਟਰੱਕ ਚਾਲਕ ਦਾ ਕਤਲ, ਬਣਿਆ ਦਹਿਸ਼ਤ ਦਾ ਮਾਹੌਲ

ਪੱਟੀ (ਰਿੰਪਲ ਗੋਲ੍ਹਣ), 25 ਅਕਤੂਬਰ 2021 ਦਾਣਾ ਮੰਡੀ ਸਭਰਾ ਵਿਖੇ ਆਪਣੇ ਟਰੱਕ ਤੇ ਝੋਨੇ ਦੀ ਲਦਾਈ ਕਰਨ ਆਏ ਬਲਵਿੰਦਰ ਸਿੰਘ ਅਤੇ ਉਸ ਦੇ ਪੁੱਤਰ ਰਣਜੀਤ...

ਸਕਾਲਰਸ਼ਿਪ ਮਾਮਲੇ ਨੂੰ ਲੈ ਕੇ ਮੁੱਖਮੰਤਰੀ ਚੰਨੀ ਵੱਲੋਂ ਪ੍ਰਾਈਵੇਟ ਕਾਲਜਾਂ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਬੈਠਕ

ਚੰਡੀਗੜ੍ਹ (ਸਕਾਈ ਨਿਊਜ਼ ਬਿਊਰੋ), 25 ਅਕਤੂਬਰ 2021 ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਜ਼ੀਫੇ ਦੇ ਮੁੱਦੇ ਨੂੰ ਲੈ ਕੇ ਅੱਜ ਪੰਜਾਬ ਭਵਨ ਵਿਖੇ ਪ੍ਰਾਈਵੇਟ...

More Articles Like This