ਅਮਲੋਹ (ਸਕਾਈ ਨਿਊਜ਼ ਪੰਜਾਬ), 7 ਜੂਨ 2022
ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਪਟਿਆਲਾ ਵਿਜੀਲੈਂਸ ਵਿਭਾਗ ਦੀ ਟੀਮ ਵੀ ਸਾਬਕਾ ਮੰਤਰੀ ਦੇ ਘਰ ਪਹੁੰਚੇ ਲਾਈਵ ਤਸਵੀਰਾਂ ਤੁਹਾਨੂੰ ਅਮਲੋਹ ਤੋਂ ਦਿਖਾ ਰਹੇ ਹਾਂ ਜਿੱਥੇ ਪਟਿਆਲਾ ਵਿਜੀਲੈਂਸ ਵਿਭਾਗ ਦੀ ਟੀਮ ਛਾਪਾ ਮਾਰਨ ਲਈ ਪਹੁੰਚੀ ।ਇਸ ਦੌਰਾਨ ਪਰਿਵਾਰ ਤੋਂ ਪੁੱਛਗਿੱਛ ਵੀ ਕੀਤੀ ਜਾ ਸਕਦੀ ਹੈ।
ਤੁਹਾਨੂੰ ਦੱਸ ਦਈਏ ਕਿ ਸਾਬਕਾ ਜੰਗਲਾਤ ਮੰਤਰੀ ‘ਤੇ ਵੱਡੇ ਪੱਧਰ ‘ਤੇ ਘਪਲੇ ਕਰਨ ਦੇ ਇਲਜ਼ਾਮ ਲੱਗੇ ਸਨ। ਜਿਸ ਤੋਂ ਬਾਅਦ ਮਾਨ ਸਰਕਾਰ ਦੀ ਮੌਜੂਦਗੀ ਵਿੱਚ ਮੋਹਾਲੀ ਦੇ ਵਿਜੀਲੈਂਸ ਵਿਭਾਗ ਵੱਲੋਂ ਸਾਬਕਾ ਜੰਗਲਾਤ ਮੰਤਰੀ ਦੇ ਵੱਡੀ ਕਾਰਵਾਈ ਕਰਦਿਆ ਅੱਜ ਸਵੇਰੇ 3 ਵਜੇ ਮੰਤਰੀ ਨੂੰ ਅਮਲੋਹ ਤੋਂ ਗ੍ਰਿਫ਼ਤਾਰ ਕੀਤਾ ਗਿਆ ਜਿਸ ਤੋਂ ਬਾਅਦ ਵੱਡਾ ਖੁਲਾਸਾ ਹੋਇਆ ਕਿ ਮੰਤਰੀ ਸਰਕਾਰੀ ਰੁੱਖਾ ਕਟਾਈ ਵਿੱਚ ਰਿਸ਼ਵਤ ਲੈਂਦਾ ਸੀ ਜਿਸ ਤੋਂ ਪਟਿਆਲਾ ਵਿਜੀਲੈਂਸ ਵਿਭਾਗ ਦੀ ਟੀਮ ਵੀ ਪੁਛਗਿੱਛ ਕਰਨ ਲਈ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਅਮਲੋਹ ਵਾਲੇ ਘਰ ਪਹੁੰਚੀ ਹੈ[