ਤਰਨਤਾਰਨ (ਕੁਲਦੀਪ ਸਿੰਘ), 26 ਮਾਰਚ 2022
ਤਰਨਤਾਰਨ ਸ਼ਹਿਰ ਵਿੱਚ ਬੀਤੀ ਰਾਤ ਕਪੜੇ ਦੀ ਦੁਕਾਨ ਤੇ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਕਪੜਾ ਸੜ ਕੇ ਸੁਆਹ ਹੋ ਗਿਆ l ਮੌਕੇ ਤੇ ਤਰਨ ਤਾਰਨ ਅਤੇ ਅਮ੍ਰਿਤਸਰ ਤੋਂ ਆਇਆ ਫਾਇਰ ਬਿਰਗੇਡ ਦੀਆ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ, ਦੁਕਾਨਦਾਰ ਨੇ ਅੱਗ ਲੱਗਣ ਦਾ ਕਾਰਨ ਬਿਜਲੀ ਸ਼ਾਰਟ ਸਰਕਟ ਦਸਿਆ ।
ਜਾਣਕਾਰੀ ਅਨੁਸਾਰ ਅੱਗ ਬਿੱਲੇ ਦੀ ਹੱਟੀ ਤੇ ਲੱਗੀ ਉਸ ਦੇ ਮਾਲਕ ਨੇ ਦੱਸਿਆ ਕਿ ਰਾਤ 8.30 ਵਜੇ ਮੈ ਦੁਕਾਨ ਬੰਦ ਕਰਕੇ ਗਿਆ ਅਤੇ 9 ਵਜੇ ਲਾਗੇ ਦੁਕਾਨ ਵਾਲੇ ਨੇ ਫੋਨ ਕੀਤਾ ਕਿ ਤੁਹਾਡੀ ਦੁਕਾਨ ਵਿੱਚੋਂ ਧੂੰਆਂ ਨਿਕਲ ਰਿਹਾ ਹੈ l
ਜਦੋਂ ਅਸੀਂ ਆਕੇ ਦੁਕਾਨ ਦਾ ਸ਼ਟਰ ਖੋਲਿਆ ਤਾ ਅੱਗ ਲਗੀ ਹੋਈ ਸੀ। ਮੌਕੇ ਤੇ ਫਾਇਰ ਬਿ੍ਗੇਡ ਦੀ ਗੱਡੀ ਆ ਗਈ ਪਰ ਉਸ ਵਿੱਚ ਪਾਣੀ ਬਹੁਤ ਘੱਟ ਸੀ ਅਤੇ ਬਿਜਲੀ ਦੀਆਂ ਤਾਰਾ ਵੀ ਕਾਫ਼ੀ ਨੰਗੀਆਂ ਸਨ l
ਜਿਸ ਕਾਰਨ ਅੱਗ ਵੱਧ ਗਈ ਅਤੇ ਸਾਡਾ 80 ਲੱਖ ਦਾ ਨੁਕਸਾਨ ਹੋ ਗਿਆ। ਦੁਕਾਨਦਾਰਾਂ ਨੇ ਨਗਰ ਕੌਂਸਲ ਦੀ ਫਾਇਰ ਬਿਰਗੇਡ ਦੀ ਗੱਡੀ ਤੇ ਆਰੋਪ ਲਗਾਉਂਦੇ ਕਿਹਾ ਕਿ ਗੱਡੀ ਵਿੱਚ ਪਾਣੀ ਜਲਦੀ ਖਤਮ ਹੋਣ ਕਾਰਨ ਨੁਕਸਾਨ ਜਿਆਦਾ ਹੋਇਆ ਹੈ l
ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਡੀ ਸਹਾਇਤਾ ਕੀਤੀ ਜਾਵੇ। ਜਦੋਂ ਫਾਇਰ ਬਿ੍ਗੇਡ ਦੇ ਡਰਾਇਵਰ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਪਾਣੀ ਪੂਰਾ ਸੀ ਪਰ ਗੱਡੀ ਦੀਆਂ ਪਾਇਪਾਂ ਕਾਫ਼ੀ ਪੁਰਾਣੀਆਂ ਹਨ ਅਤੇ ਉਨ੍ਹਾਂ ਕਈ ਵਾਰ ਅਧਿਕਾਰੀਆਂ ਨੂੰ ਕਿਹਾ ਹੈ ਪਰ ਕੁਝ ਨਹੀਂ ਹੋਇਆ।