ਅੰਮ੍ਰਿਤਸਰ (ਮਨਜਿੰਦਰ ਸਿੰਘ ), 15 ਮਾਰਚ 2022
ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਸਾਂਸਦ ਸੰਜੇ ਸਿੰਘ ਅਮ੍ਰਿਤਸਰ ਏਅਰਪੋਰਟ ਤੇ ਪੁੱਜੇ ਉਸ ਤੋਂ ਬਾਅਦ ਉਹ ਅੰਮ੍ਰਿਤਸਰ ਕੋਰਟ ਵਿਚ ਬਿਕਰਮ ਮਜੀਠੀਆ ਵੱਲੋਂ ਮਾਨ ਹਾਨੀ ਦੇ ਕੇਸ ਦੇ ਚਲਦੇ ਅੱਜ ਤਾਰੀਕ ਸੀ ਉਨ੍ਹਾਂ ਦੀ ਉਨ੍ਹਾਂ ਕਿਹਾ ਅੱਜ ਮੇਰੀ ਤਾਰੀਕ ਸੀ ਮਜੀਠੀਆ ਦੇ ਮਾਨ ਹਾਨੀ ਦੇ ਕੇਸ ਵਿਚ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ।
ਇਸ ਮੌਕੇ ਗਲਬਾਤ ਕਰਦਿਆਂ ਉਹਨਾ ਦੇ ਵਕੀਲ ਵਿਪਨ ਤੰਡ ਨੇ ਕਿਹਾ ਕਿ ਅਜ ਆਪ ਸਾਂਸਦ ਸੰਜੇ ਸਿੰਘ ਦੇ ਅੰਮ੍ਰਿਤਸਰ ਕੌਰਟ ਵਿਚ ਹਾਜਿਰ ਹੋਣ ਤੇ ਉਹਨਾ ਦੇ ਵਕੀਲ ਨੇ ਦਸਿਆ ਕਿ ਬਿਕਰਮ ਸਿੰਘ ਮਜੀਠੀਆ ਵਲੌ ਕੀਤੇ ਮਾਨਹਾਨੀ ਮਾਮਲੇ ਵਿਚ ਅਜ ਸੰਜੇ ਸਿੰਘ ਅੰਮ੍ਰਿਤਸਰ ਕੌਰਟ ਵਿਚ ਹਾਜਿਰ ਹੋਣ ਪਹੁੰਚੇ ਹਨl
ਜਿਥੇ ਮਾਨਯੋਗ ਅਦਾਲਤ ਵਿਚ ਪੇਸ਼ ਹੋ ਅਜ ਸ਼ਿਕਾਇਤ ਪਖ ਦੇ ਗਵਾਹਾਂ ਦੀ ਸੁਣਵਾਈ ਹੋਈ ਹੈ ਇਸ ਤੌ ਬਾਦ ਮਾਣਯੋਗ ਅਦਾਲਤ ਵਲੌ 19 ਅਪ੍ਰੈਲ ਨੂੰ ਸੁਣਵਾਈ ਰਖੀ ਗਈ ਹੈ।ਅਤੇ ਸੰਜੇ ਸਿੰਘ ਨੂੰ ਭਾਰਤੀ ਨਿਆਂਪਾਲਿਕਾ ਉਪਰ ਪੂਰਨ ਭਰੋਸਾ ਹੈ।
ਇਸ ਮੌਕੇ ਗਲਬਾਤ ਕਰਦਿਆਂ ਸਜੇ ਸਿੰਘ ਨੇ ਦਸਿਆ ਕਿ ਪੰਜਾਬ ਵਿਚ ਜੋ ਆਪ ਦੀ ਸਰਕਾਰ ਬਣੀ ਹੈ ਜਿਸਦੇ ਚਲਦੇ ਪੰਜਾਬ ਦੇ ਹਰ ਇਕ ਮੁੱਦੇ ਅਤੇ ਦਿਤੀ ਗਾਰੰਟੀ ਨੂੰ ਪਹਿਲ ਦੇ ਅਧਾਰ ਤੇ ਹਲ ਕੀਤਾ ਜਾਵੇਗਾ ਪੰਜਾਬੀਆਂ ਵਲੌ ਲਿਆ ਹਰ ਫੈਸਲਾ ਆਪ ਵਲੌ ਪਹਿਲ ਦੇ ਅਧਾਰ ਤੇ ਹਲ ਕੀਤਾ ਜਾਵੇਗਾ।ਅਤੇ ਉਹਨਾ ਨੂੰ ਭਾਰਤੀ ਨਿਆਂਪਾਲਿਕਾ ਤੇ ਪੂਰਨ ਭਰੋਸਾ ਹੈ ਜਿਸ ਦੇ ਚਲਦੇ ਉਹਨਾ ਇਨਸਾਫ ਤੇ ਵਿਸ਼ਵਾਸ ਜਤਾਇਆ ਹੈ।