ਦਿੜ੍ਹਬਾ (ਜਸਵੀਰ ਸਿੰਘ ਔਜਲਾ), 7 ਮਾਰਚ 2022
ਚੋਣ ਨਤੀਜਿਆਂ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਲੀਡਰ ਬੀਬੀ ਰਾਜਿੰਦਰ ਕੌਰ ਭੱਠਲ ਦਾ ਇਕ ਬਿਆਨ ਚਰਚਾ’ ਚ ਆਇਆਂ ਹੈ ਜਿਸ ਉਨ੍ਹਾਂ ਕਿਹਾ ਹੈ ਕਿ ਜੇਕਰ ਪੰਜਾਬ ‘ ਚ ਕਾਂਗਰਸ ਨੂੰ ਪੂਰਨ ਬਹੁਮਤ ਨਹੀਂ ਮਿਲਦਾ ਤਾਂ ਆਮ ਆਦਮੀ ਪਾਰਟੀ ਨਾਲ ਗਠਜੋੜ ਹੋ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ: ਬੀਐਸਐਫ ਕੈਂਪ ‘ਚ ਮਾਰੇ ਗਏ ਜਵਾਨ ਬਲਜਿੰਦਰ ਸਿੰਘ ਦਾ ਨਮ ਅੱਖਾਂ…
ਉਨ੍ਹਾਂ ਦੇ ਇਸ ਬਿਆਨ ਬਾਰੇ ਜਦੋਂ ਅਸੀਂ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਹਰਪਾਲ ਚੀਮਾਂ ਦਾ ਪ੍ਰਤੀਕ੍ਰਿਆ ਜਾਣੀ ਤਾਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਆਉਣ ਵਾਲੀ 10 ਮਾਰਚ ਨੂੰ ਸਰਕਾਰ ਬਣ ਰਹੀ ਹੈ ਸਾਨੂੰ ਕਿਸੇ ਨਾਲ ਵੀ ਗੱਠਜੋੜ ਦੀ ਲੋੜ ਨਹੀਂ ਆਮ ਆਦਮੀ ਪਾਰਟੀ ਪੂਰਨ ਬਹੁਮਤ ਨਾਲ ਪੰਜਾਬ ‘ ਚ ਸਰਕਾਰ ਬਣਾਵੇਗੀ l