ਸੰਗਰੂਰ (ਮਨੋਜ ਕੁਮਾਰ), 9 ਮਾਰਚ 2022
ਕੱਲ੍ਹ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਦੇ ਘਰ ਦੇ ਬਾਹਰ ਵੱਡੀ LED ਬਾਲ ਲਗਾਈ ਜਾਵੇਗੀ l
ਜਿੱਥੋਂ ਪੂਰਾ ਨਤੀਜਾ ਲਾਈਵ ਦੇਖਣ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਵਲੰਟੀਅਰਾਂ ਲਈ ਕੁਰਸੀਆਂ ਲਗਾਈਆਂ ਜਾਣਗੀਆਂ, ਮੀਡੀਆ ਲਈ ਵੱਖਰੀ ਵੱਡੀ ਸਟੇਜ ਬਣਾਈ ਗਈ ਹੈ, ਖਾਣ-ਪੀਣ ਲਈ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ l
ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਆਮ ਆਦਮੀ ਪਾਰਟੀ ਦੇ ਕਹਿਣ ‘ਤੇ ਭਗਵੰਤ ਮਾਨ ਆਪਣੇ ਘਰ ਦੀ ਛੱਤ ‘ਤੇ ਮੀਡੀਆ ਅਤੇ ਲੋਕਾਂ ਨੂੰ ਸੰਬੋਧਨ ਕਰਨਗੇ l ਜ਼ਿਆਦਾਤਰ ਸਰਵੇਖਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਾ ਰਹੇ ਹਨ, ਇਸ ਲਈ ਆਮ ਆਦਮੀ ਪਾਰਟੀ ਵੀ ਪੂਰੀ ਤਿਆਰੀ ਕਰ ਰਹੀ ਹੈ।