ਹੁਸ਼ਿਆਰਪੁਰ (ਅਮਰੀਕ ਕੁਮਾਰ),17 ਫਰਵਰੀ
ਹੁਸ਼ਿਆਰਪੁਰ ਨਗਰ ਕੌਂਸਲ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅੱਜ ਵਾਰਡ ਨੰਬਰ 32 ਤੋਂ ਜੇਤੂ ਰਹੇ ਕਾਂਗਰਸੀ ਉਮੀਦਵਾਰ ਮੋਹਿਤ ਸੈਣੀ ਦੇ ਸਮਰਥਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਵੀਰ ਸਿੰਘ ਸੈਣੀ ਦੇ ਘਰ ਦੇ ਮੂਹਰੇ ਝਾੜੂ ਲਿਜਾ ਖਿਲਾਰਨ ਅਤੇ ਗਾਲੀ ਗਲੋਚ ਦੇ ਦੋਸ਼ ਲਾਏ ਹਨ ਇਸ ਸਬੰਧੀ ਜਾਣਕਾਰੀ ਦਿੰਦਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਸੰਦੀਪ ਸੈਣੀ ਨੇ ਦੱਸਿਆ ਕਿ ਇਹੋ ਜਿਹੇ ਕੰਮ ਪ੍ਰਸ਼ਾਸਨ ਦੀ ਸ਼ਾਹ ਤੇ ਹੋ ਰਹੇ ਹਨ
ਜੇਕਰ ਕਾਂਗਰਸ ਚ ਦਮ ਸੀ ਤਾਂ ਉਹ ਆਪਣੇ ਦਮ ਤੇ ਇਲੈਕਸ਼ਨ ਜਿੱਤ ਕੇ ਦਿਖਾਉਂਦਾ ਨਾਂ ਕੀ ਸ਼ਰਾਬ ਅਤੇ ਪੈਸੇ ਦੇ ਦਮ ਤੇ ਇਸ ਘਟਨਾ ਦਾ ਪਤਾ ਚੱਲਦੇ ਹੀ ਆਮ ਆਦਮੀ ਪਾਰਟੀ ਵਰਕਰ ਮੌਕੇ ਤੇ ਪਹੁੰਚ ਗਏ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪੁਲੀਸ ਨੂੰ ਸੂਚਿਤ ਕੀਤਾ ਇਹ ਘਟਨਾ ਸਬੰਧੀ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ
ਜਦੋਂ ਇਸ ਘਟਨਾ ਦਾ ਪੁਲੀਸ ਨੂੰ ਪਤਾ ਲੱਗਾ ਤਾਂ ਡੀ ਐੱਸ ਪੀ ਸਿਟੀ ਜਗਦੀਸ਼ ਰਾਜ ਅੱਤਰੀ ਪੁਲਸ ਪਾਰਟੀ ਨਾਲ ਘਟਨਾ ਸਥਲ ਤੇ ਪਹੁੰਚ ਗਈ ਅਤੇ ਜਾਂਚ ਵਿਚ ਜੁਟ ਗਈ