ਅੰਮ੍ਰਿਤਸਰ (ਮਨਜਿੰਦਰ ਸਿੰਘ), 15 ਮਾਰਚ 2022
ਹਲਕਾ ਅੰਮ੍ਰਿਤਸਰ ਪੂਰਬੀ ਦੇ ਵਿਧਾਇਕ ਜੀਵਨਜੋਤ ਐਕਸ਼ਨ ਦੇ ਮੂਡ ‘ਚ ਨਜ਼ਰ ਆਏ ਤੇ ਵੇਰਕਾ ਦੇ ਸਰਕਾਰੀ ਹਸਪਤਾਲ ‘ਚ ਪਹੁੰਚ ਕੇ ਹਸਪਤਾਲ ਨੂੰ ਤਾੜਨਾ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜਦੋਂ ਉਹ ਦੁਬਾਰਾ ਇੱਥੇ ਆਉਣ ਤਾਂ ਉਨ੍ਹਾਂ ਨੂੰ ਕੋਈ ਕਮੀ ਨਾ ਦੇਖਣ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇ |
ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਨੂੰ ਹਰਾਉਣ ਵਾਲੀ ‘ਆਪ’ ਵਿਧਾਇਕਾ ਜੀਵਨਜੋਤ ਕੌਰ ਅੱਜ ਐਕਸ਼ਨ ਦੇ ਮੂਡ ‘ਚ ਨਜ਼ਰ ਆਈ ਅਤੇ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਵੇਰਕਾ ਮਿਲਕ ਪਲਾਂਟ ਅਤੇ ਵੇਰਕਾ ਦੇ ਸਰਕਾਰੀ ਹਸਪਤਾਲ ਪਹੁੰਚੀ।
ਹਸਪਤਾਲ ‘ਚ ਪਾਈਆਂ ਗਈਆਂ ਹਨ ਅਤੇ ਉਨ੍ਹਾਂ ਸਪੱਸ਼ਟ ਕਿਹਾ ਹੈ ਕਿ ਇਨ੍ਹਾਂ ਕਮੀਆਂ ਨੂੰ ਜਲਦ ਤੋਂ ਜਲਦ ਦੂਰ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਅਗਲੀ ਵਾਰ ਉਹ ਜਲਦੀ ਹੀ ਦੁਬਾਰਾ ਇੱਥੇ ਆਉਣਗੇ ਅਤੇ ਉਮੀਦ ਕਰਦੇ ਹਨ ਕਿ ਸਰਕਾਰ ਵੱਲੋਂ ਬੈੱਡ ਸ਼ੀਟਾਂ ਨੂੰ ਸਾਫ-ਸੁਥਰਾ ਰੱਖਿਆ ਜਾਵੇਗਾ। ਹਸਪਤਾਲ ਵਿੱਚ ਕੋਈ ਗੰਦਗੀ ਨਾ ਹੋਵੇ।