ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 18 ਮਾਰਚ 2022
ਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਵੱਡੀ ਖ਼ਬਰ ਤੁਹਾਡੇ ਨਾਲ ਸ਼ਾਂਝੀ ਕਰ ਰਹੇ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ । ਜੇਤੂ ਵਿਧਾਇਕਾ ਨੇ ਬੀਤੇ ਦਿਨ ਸਹੁੰ ਵੀ ਚੁੱਕ ਲਈ ।
ਇਹ ਖ਼ਬਰ ਵੀ ਪੜ੍ਹੋ:ਇਹ ਤੁਹਾਡਾ ਮੁੱਖ ਮੰਤਰੀ ਹੈ, ਜਾਣੋ ਕਿੰਨਾ ਪੜ੍ਹਿਆ-ਲਿਖਿਆ, ਪਰਿਵਾਰਕ ਅਤੇ ਨਿੱਜੀ…
ਪਰ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਕਸ਼ਨ ਮੋਡ ‘ਚ ਉਥੇ ਹੀ ਉਹਨਾਂ ਦੇ ਵਿਧਾਇਕ ਵੀ ਸਹੁੰ ਚੁੱਕਣ ਤੋਂ ਪਹਿਲਾਂ ਐਕਸ਼ਨ ਮੋਡ ਵਿੱਚ ਨਜ਼ਰ ਆਏ ਸਨ ।ਕਈ ਵਿਧਾਇਕਾ ਆਪਣੇ-ਆਪਣੇ ਹਲਕੇ ਦੇ ਸਕੂਲਾਂ ਅਤੇ ਹਸਪਤਾਲਾਂ ਵਿੱਚ ਛਾਪੇ ਮਾਰ ਕੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੰਦੇ ਨਜ਼ਰ ਆਏ ।
ਇਹ ਖ਼ਬਰ ਵੀ ਪੜ੍ਹੋ:ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਨਵੇਂ ਵਿਧਾਇਕਾਂ ਨੇ ਚੁੱਕੀ ਸਹੁੰ
ਪਰ ਹੁਣ ਵਿਧਾਇਕ ਸਕੂਲਾਂ, ਹਸਪਤਾਲਾਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਛਾਪੇ ਨਹੀਂ ਮਾਰ ਸਕਣਗੇ ਜੀ ਹਾਂ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਵਿਧਾਇਕਾਂ ਨੂੰ ਛਾਪੇਮਾਰੀ ਕਰਨ ਤੋਂ ਰੋਕ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਕੋਈ ਵਿਧਾਇਕ ਸਕੂਲ ਜਾਂ ਹਸਪਤਾਲ ਵਿੱਚ ਛਾਪਾ ਨਹੀਂ ਮਾਰੇਗਾ।
ਅਜਿਹਾ ਕਰਨ ਨਾਲ ਸਰਕਾਰੀ ਦਫ਼ਤਰਾਂ ਵਿੱਚ ਡਰ ਦਾ ਮਾਹੌਲ ਬਣ ਰਿਹਾ ਸੀ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੋਈ ਵੀ ਵਿਧਾਇਕ ਛਾਪੇਮਾਰੀ ਨਹੀਂ ਕਰੇਗਾ।