ਚੰਡੀਗੜ੍ਹ (ਜਸਪ੍ਰੀਤ ਕੌਰ ), 17 ਮਾਰਚ 2022
ਸਕਾਈ ਨਿਊਜ਼ ਪੰਜਾਬ ਤੇ ਸਿਆਸਤ ਨਾਲ ਜੁੜੀ ਵੱਡੀ ਅਪਡੇਟ ਤੁਹਾਡੇ ਨਾਲ ਸ਼ਸ਼ਾਂਝੀ ਕਰਨ ਜਾ ਰਹੇ ਨੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣ ਲਈ ਹੈ ਅਤੇ ਹੁਣ ਸਭ ਦੀਆਂ ਨਜ਼ਰ 31 ਮਾਰਚ ਨੂੰ ਪੰਜਾਬ ਦੀਆਂ 5 ਰਾਜ ਸਭਾ ਸੀਟਾਂ ‘ਤੇ ਹੋਣ ਜਾ ਰਹੀਆਂ ਚੋਣਾਂ ‘ਤੇ ਟਿੱਕੀ ਹੋਈ ਹੈ ।
ਇਸ ਵਿਚਾਲੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਕੌਮਾਂਤਰੀ ਕ੍ਰਿਕੇਟ ਖਿਡਾਰੀ ਹਰਭਜਨ ਸਿੰਘ ਨੂੰ ਆਮ ਆਦਮੀ ਪਾਰਟੀ ਰਾਜ ਸਭਾ ‘ਚ ਭੇਜਣ ਦੀ ਤਿਆਰੀ ਵਿੱਚ ਹੈ।
ਕਿਹਾ ਜਾ ਰਿਹਾ ਹੈ ਖਿਡਾਰੀ ਹਰਭਜਨ ਸਿੰਘ ਨੂੰ ਸਪੋਰਟਸ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ । ਸੂਤਰਾਂ ਦੇ ਮੁਤਾਬਿਕ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਹਰਭਜਨ ਸਿੰਘ ਨੂੰ ਸਪੋਰਟਸ ਯੂਨੀਵਰਸਿਟੀ ਦੀ ਕਮਾਨ ਸੰਭਾਲਣ ਦੀ ਸੰਭਾਵਨਾ ਬਣੀ ਹੈ ।
ਦੱਸ ਦਈਏ ਕਿ ਪੰਜਾਬ ਵਿੱਚ 5 ਰਾਜ ਸਭਾ ਮੈਂਬਰਾਂ ਦਾ ਕਾਰਜਕਾਲ ਅਪ੍ਰੈਲ ਦੇ ਵਿੱਚ ਖਤਮ ਹੋਣ ਜਾ ਰਿਹਾ ਹੈ ਅਤੇ ਚੋਣ ਕਮਿਸ਼ਨ ਵੱਲੋਂ 31 ਮਾਰਚ ਨੂੰ ਪੰਜਾਬ ਵਿੱਚ 5 ਰਾਜ ਸਭਾ ਸੀਟਾਂ ਦੇ ਚੋਣਾਂ ਕਰਵਾਈਆਂ ਜਾ ਰਹੀਆਂ ਨੇ
ਅਜਿਹੇ ਵਿੱਚ 92 ਸੀਟਾਂ ਹਾਸਲ ਕਰ ਸਰਕਾਰ ਬਣਾਉਣ ਵਾਲੀ ਆਪ ਪਾਰਟੀ ਦੀ ਝੌਲੀ ਵਿੱਚ ਰਾਜ ਸਭਾ ਦੀਆਂ ਸੀਟਾਂ ਪੈਣ ਦੀਆਂ ਪੂਰੀ ਸੰਭਾਵਨਾ ਬਣੀ ਹੋਈ ਹੈ ਅਤੇ ਹੁਣ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਆਮ ਆਦਮੀ ਪਾਰਟੀ ਕ੍ਰਿਕੇਟ ਖਿਡਾਰੀ ਹਰਭਜਨ ਸਿੰਘ ਨੂੰ ਰਾਜ ਸਭਾ ਭੇਜਣ ਦੀ ਤਿਆਰੀ ‘ਚ ਹੈ