ਕਾਂਗਰਸੀ ਵਰਕਰਾਂ ਵੱਲੋਂ ਆਪ ਵਰਕਰ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ

Must Read

ਅੱਜ ਹੈ ਵਿਸ਼ਵ ਸਾਈਕਲ ਦਿਵਸ, ਜਾਣੋ ਕਦੋਂ ਹੋਈ ਸੀ ਸ਼ੁਰੂਆਤ ਤੇ ਕੀ ਹੈ ਮਹੱਤਤਾ

ਮੋਹਾਲੀ (ਬਿਊਰੋ ਰਿਪੋਰਟ), 3 ਜੂਨ 2023 ਵਿਸ਼ਵ ਸਾਈਕਲ ਦਿਵਸ ਹਰ ਸਾਲ 3 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਬਣਾਉਣ...

ਓਡੀਸ਼ਾ ਰੇਲ ਹਾਦਸੇ ‘ਤੇ ਇਕ ਦਿਨ ਦਾ ਸਰਕਾਰੀ ਸੋਗ ਦਾ ਐਲਾਨ, ਨਹੀਂ ਮਨਾਇਆ ਜਾਵੇਗਾ ਕੋਈ ਸਮਾਗਮ

ਉੜੀਸਾ (ਬਿਊਰੋ ਰਿਪੋਰਟ), 3 ਜੂਨ 2023 ਓਡੀਸ਼ਾ ਸਰਕਾਰ ਨੇ ਬਾਲਾਸੋਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਦੇ ਮੱਦੇਨਜ਼ਰ ਸ਼ਨੀਵਾਰ (3 ਜੂਨ)...

ਓਡੀਸ਼ਾ ‘ਚ ਭਿਆਨਕ ਰੇਲ ਹਾਦਸਾ: 233 ਯਾਤਰੀਆਂ ਦੀ ਮੌਤ; ਜਾਣੋ ਹੁਣ ਤੱਕ ਕੀ ਹੋਇਆ ?

ਉੜੀਸਾ (ਬਿਊਰੋ ਰਿਪੋਰਟ), 3 ਜੂਨ 2023 ਉੜੀਸਾ ਦੇ ਬਾਲਾਸੋਰ 'ਚ ਦੋ ਯਾਤਰੀ ਟਰੇਨਾਂ ਅਤੇ ਇਕ ਮਾਲ ਟਰੇਨ ਦੀ ਟੱਕਰ ਤੋਂ...

ਫਿਰੋਜ਼ਪੁਰ ( ਸੁਖਚੈਨ ਸਿੰਘ), 13 ਅਪ੍ਰੈਲ 2022

ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਮਸਤੇਵਾਲਾ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਕਾਂਗਰਸੀ ਵਰਕਰਾਂ ਵੱਲੋਂ ਅੱਜ ਆਮ ਆਦਮੀ ਪਾਰਟੀ ਦੇ ਇਕ ਵਰਕਰ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਸਿਵਲ ਹਸਪਤਾਲ ਜ਼ੀਰਾ ਵਿਖੇ ਜਾਣਕਾਰੀ ਦਿੰਦਿਆਂ ਮ੍ਰਿਤਕ ਦਲਜੀਤ ਸਿੰਘ (34) ਦੇ ਭਰਾ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕਣਕ ਦੀ ਕਟਾਈ ਸਬੰਧੀ ਮੋਟਰਸਾਈਕਲ ਤੇ ਆਪਣੇ ਖੇਤ ਵਿੱਚ ਗੇੜਾ ਮਾਰਨ ਲਈ ਜਾ ਰਹੇ ਸਨ l

ਰਸਤੇ ਵਿੱਚ ਪਹਿਲਾਂ ਤੋਂ ਹੀ ਸ਼ਹਿ ਲਾ ਕੇ ਬੈਠੇ ਨਿਰਵੈਲ ਸਿੰਘ ਪੁੱਤਰ ਬਖਸ਼ੀਸ਼ ਸਿੰਘ,ਬਖਸ਼ੀਸ਼ ਸਿੰਘ ਪੁੱਤਰ ਬਾਜ ਸਿੰਘ ਸਮੇਤ ਕੁਝ ਅਣਪਛਾਤੇ ਵਿਅਕਤੀ ਵਾਸੀਆਨ ਪਿੰਡ ਮਸਤੇਵਾਲਾ ਨੇ ਸਾਨੂੰ ਘੇਰ ਲਿਆ ਅਤੇ ਨਿਰਵੈਲ ਸਿੰਘ ਨੇ  ਮੇਰੇ ਭਰਾ ਦਲਜੀਤ ਸਿੰਘ ਤੇ ਪਿਸਟਲ ਨਾਲ  ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਕਿ 2 ਦੋ ਗੋਲੀਆਂ ਮੇਰੇ ਭਰਾ ਦੇ ਸਿਰ ਵਿੱਚ ਲੱਗੀਆਂ ।

ਗੁਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਉਸ ਨੇ ਆਪਣੀ ਜਾਨ ਬਚਾਉਂਦਿਆਂ ਪਿੰਡ ਵਿੱਚ ਰੌਲਾ ਪਾ ਕੇ ਲੋਕ ਇਕੱਠੇ ਕੀਤੇ ਅਤੇ ਵਾਪਿਸ ਆ ਕੇ ਵੇਖਿਆ ਤਾਂ ਉਸ ਦੇ ਭਰਾ ਦਲਜੀਤ ਸਿੰਘ ਦੀ ਮੌਤ ਹੋ ਚੁੱਕੀ ਸੀ । ਸੂਚਨਾ ਮਿਲਣ ਤੇ ਸੰਦੀਪ ਸਿੰਘ ਮੰਡ ਡੀਐਸਪੀ ਜ਼ੀਰਾ ਘਟਨਾ ਸਥਾਨ ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਇੱਥੇ ਵਰਨਣਯੋਗ ਹੈ ਕਿ ਮ੍ਰਿਤਕ ਦਲਜੀਤ ਸਿੰਘ ਆਮ ਆਦਮੀ ਪਾਰਟੀ ਨਾਲ ਸਬੰਧ ਰੱਖਦਾ ਹੈ ਜਦਕਿ ਕਥਿਤ ਮੁਲਜ਼ਮ ਨਿਰਵੈਲ ਸਿੰਘ ਕਾਂਗਰਸ ਪਾਰਟੀ ਦੇ ਮੌਜੂਦਾ ਸਰਪੰਚ ਬਲਜੀਤ ਸਿੰਘ ਦਾ ਭਤੀਜਾ ਹੈ ਅਤੇ ਦੋਵਾਂ ਧਿਰਾਂ ਦੀ ਪਿਛਲੇ ਲੰਬੇ ਸਮੇਂ ਤੋਂ ਆਪਸੀ ਰੰਜਿਸ਼ ਚੱਲਦੀ ਆ ਰਹੀ ਹੈ ਜਿਸ ਨੂੰ ਲੈ ਕੇ ਦੋਵਾਂ ਧਿਰਾਂ ਵੱਲੋਂ ਇਕ ਦੂਸਰੇ ਦੇ ਖ਼ਿਲਾਫ਼ ਕਰਾਸ ਪਰਚੇ ਵੀ ਦਰਜ ਕਰਵਾਏ ਗਏ ਹਨ ।

ਦੂਜੇ ਪਾਸੇ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਪੀਡ਼ਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਪਹੁੰਚੇ ਅਤੇ ਪੀਡ਼ਤ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਲਜੀਤ ਸਿੰਘ ਦੇ ਕਤਲ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ।

LEAVE A REPLY

Please enter your comment!
Please enter your name here

Latest News

ਅੱਜ ਹੈ ਵਿਸ਼ਵ ਸਾਈਕਲ ਦਿਵਸ, ਜਾਣੋ ਕਦੋਂ ਹੋਈ ਸੀ ਸ਼ੁਰੂਆਤ ਤੇ ਕੀ ਹੈ ਮਹੱਤਤਾ

ਮੋਹਾਲੀ (ਬਿਊਰੋ ਰਿਪੋਰਟ), 3 ਜੂਨ 2023 ਵਿਸ਼ਵ ਸਾਈਕਲ ਦਿਵਸ ਹਰ ਸਾਲ 3 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਬਣਾਉਣ...

ਓਡੀਸ਼ਾ ਰੇਲ ਹਾਦਸੇ ‘ਤੇ ਇਕ ਦਿਨ ਦਾ ਸਰਕਾਰੀ ਸੋਗ ਦਾ ਐਲਾਨ, ਨਹੀਂ ਮਨਾਇਆ ਜਾਵੇਗਾ ਕੋਈ ਸਮਾਗਮ

ਉੜੀਸਾ (ਬਿਊਰੋ ਰਿਪੋਰਟ), 3 ਜੂਨ 2023 ਓਡੀਸ਼ਾ ਸਰਕਾਰ ਨੇ ਬਾਲਾਸੋਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਦੇ ਮੱਦੇਨਜ਼ਰ ਸ਼ਨੀਵਾਰ (3 ਜੂਨ) ਨੂੰ ਇੱਕ ਦਿਨ ਦੇ ਸੋਗ...

ਓਡੀਸ਼ਾ ‘ਚ ਭਿਆਨਕ ਰੇਲ ਹਾਦਸਾ: 233 ਯਾਤਰੀਆਂ ਦੀ ਮੌਤ; ਜਾਣੋ ਹੁਣ ਤੱਕ ਕੀ ਹੋਇਆ ?

ਉੜੀਸਾ (ਬਿਊਰੋ ਰਿਪੋਰਟ), 3 ਜੂਨ 2023 ਉੜੀਸਾ ਦੇ ਬਾਲਾਸੋਰ 'ਚ ਦੋ ਯਾਤਰੀ ਟਰੇਨਾਂ ਅਤੇ ਇਕ ਮਾਲ ਟਰੇਨ ਦੀ ਟੱਕਰ ਤੋਂ ਬਾਅਦ ਹਾਦਸੇ 'ਚ ਮਰਨ ਵਾਲਿਆਂ...

ਲਗਾਤਾਰ ਪਏ ਮੀਂਹ ਕਾਰਨ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਡਿੱਗੀ ਛੱਤ

ਮੁਕੇਰੀਆਂ (ਦੀਪਕ ਅਗਨੀਹੋਤਰੀ), 1 ਜੂਨ 2023 ਹਲਕਾ-ਮੁਕੇਰੀਆਂ ਵਿਧਾਨ ਸਭਾ ਹਲਕੇ ਦੇ ਪਿੰਡ ਨੰਗਲ ਬੀਹਲਾਂ ਵਿੱਚ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਇੱਕ ਮਕਾਨ...

ਸੀਐੱਮ ਮਾਨ ਨੇ ਕੇਂਦਰ ਦੀ Z+ Security ਤੋਂ ਇਨਕਾਰ!ਜਾਣੋ ਵਜ੍ਹਾ

ਮੋਹਾਲੀ (ਬਿਊਰੋ ਰਿਪੋਰਟ), 1 ਜੂਨ 2023 ਕੇਂਦਰ ਦੀ ਜੈੱਡ + ਸਕਿਊਰਿਟੀ ਦੀ ਲੋੜ ਨਹੀਂ ।ਮੇਰੇ ਸੁਰੱਖਿਆ ਲਈ ਪੰਜਾਬ ਪੁਲਿਸ ਹੀ ਕਾਫੀ ਹੈ। ਤਾਂ ਪੰਜਾਬ ਦੇ...

More Articles Like This