ਗੜ੍ਹਸ਼ੰਕਰ(ਦੀਪਕ ਅਗਨੀਹੋਤਰੀ), 23 ਅਕਤੂਬਰ 2022
ਗੜ੍ਹਸ਼ੰਕਰ ਨੰਗਲ ਰੋਡ ਤੇ ਪਿੰਡ ਸ਼ਾਹਪੁਰ ਲਾਗੇ ਇਕ ਸੜਕ ਹਾਦਸੇ ਵਿਚ ਇਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸ ਦਾ ਪਤੀ ਜਖਮੀ ਹੋ ਗਿਆ ਜਦ ਕਿ ਖੁਸ਼ਕਿਸਮਤੀ ਨਾਲ ਉਨ੍ਹਾਂ ਦਾ ਛੋਟਾ ਬੱਚਾ ਇਸ ਹਾਦਸੇ ਵਿਚ ਬੱਚ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਗੜ੍ਹਸ਼ੰਕਰ ਦੇ ਐਸ.ਐਚ.ਓ ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸ਼ਾਮ ਸਮੇਂ ਸੂਚਨਾ ਮਿਲੀ ਸੀ ਕਿ ਪਿੰਡ ਸ਼ਾਹਪੁਰ ਨੇੜੇ ਰਾਮੂ (34) ਪੁੱਤਰ ਰਾਮ ਨਿਵਾਜ਼ ਜੋ ਕਿ ਸ਼ਾਹਪੁਰ ਫੈਕਟਰੀ ਵਿਖੇ ਕੰਮ ਕਰਦਾ ਹੈ ਅਪਣੀ ਪਤਨੀ ਰਾਜ ਕੁਮਾਰੀ (33) ਅਤੇ ਅਪਣੇ ਛੋਟੇ ਬੱਚੇ ਨਾਲ ਮੋਟਰਸਾਈਕਲ ਤੇ ਅਪਣੀ ਰਿਹਾਇਸ਼ ਵੱਲ ਜਾ ਰਿਹਾ ਸੀ ਤਾਂ ਪਿਛੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਨੂੰ ਫੇਟ ਮਾਰ ਦਿੱਤੀl
ਜਿਸ ਨਾਲ ਇਹ ਤਿੰਨੋਂ ਮੋਟਰਸਾਈਕਲ ਤੋਂ ਡਿੱਗ ਪਏ ਅਤੇ ਰਾਜ ਕੁਮਾਰੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸ ਦਾ ਪਤੀ ਰਾਮੂ ਜਖਮੀ ਹੋ ਗਿਆ। ਜਦੋਂ ਕਿ ਇਸ ਹਾਦਸੇ ਵਿਚ ਉਨ੍ਹਾਂ ਦਾ ਬੱਚਾ ਵਾਲ-ਵਾਲ ਬੱਚ ਗਿਆ। ਐਸ.ਐਚ.ਓ ਕਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈਕੇ ਅਤੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰਕੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।