ਮੋਗਾ (ਹਰਪਾਲ ਸਿੰਘ), 17 ਮਈ 2022
ਮੋਗਾ ਦੇ ਹਲਕਾ ਬਾਘਾਪੁਰਾਣਾ ਵਿੱਚ ਅੱਜ ਸਵੇਰੇ ਤੜਕਸਾਰ ਇਕ ਮੁਲਜ਼ਮ ਨੇ ਹਵਾਲਾਤ ਵਿੱਚ ਲਿਆ ਫਾਹਾ । ਹਸਪਤਾਲ ਪਹੁੰਚਦਿਆਂ ਹੀ ਮੁਲਜ਼ਮ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ । ਪਰਿਵਾਰਕ ਮੈਂਬਰਾਂ ਨੇ ਇਸ ਨੂੰ ਘਰੋਂ ਬੇਦਖਲ ਕੀਤਾ ਹੋਇਆ ਸੀ, ਅੱਜ ਸਵੇਰੇ ਆਪਣੀ ਬੁਨੈਣ ਨਾਲ ਹਵਾਲਾਤ ‘ਚ ਲਿਆ ਫਾਹਾ l
ਇਹ ਖ਼ਬਰ ਵੀ ਪੜ੍ਹੋ:ਦਾੜ੍ਹੀ-ਮੁੱਛ ਬਾਰੇ ਵਿਵਾਦਿਤ ਬਿਆਨ ਦੇਣ ‘ਤੇ ਭਾਰਤੀ ਸਿੰਘ ਖਿਲਾਫ ਮਾਮਲਾ ਦਰਜ
ਐਸਐਸਪੀ ਮੋਗਾ ਗੁਰਮੀਤ ਸਿੰਘ ਖੁਰਾਨਾ ਨੇ ਕਿਹਾ ਕਿ ਮੁਨਸ਼ੀ ਤੇ ਸੰਤਰੀ ਦੀ ਜ਼ਿੰਮੇਵਾਰੀ ਹੁੰਦੀ ਹੈ ਹਵਾਲਾਤੀਆਂ ਦੀ ਹਿਫ਼ਾਜ਼ਤ ਕਰਨਾ ਉਨ੍ਹਾਂ ਵੱਲੋਂ ਅਣਗਹਿਲੀ ਕੀਤੀ ਗਈ ਹੈ l ਇਸ ਕਾਰਨ ਉਨ੍ਹਾਂ ਤੇ ਡਿਪਾਰਟਮੈਂਟਲ ਇਨਕੁਆਰੀ ਬਿਠਾਈ ਜਾਵੇਗੀ l ਇਸ ਮੁਲਜ਼ਮ ਤੇ ਕਈ ਅਪਰਾਧਕ ਮਾਮਲੇ ਦਰਜ ਸਨ ।
ਇਹ ਖ਼ਬਰ ਵੀ ਪੜ੍ਹੋ: ਨਾਭਾ ਜੇਲ੍ਹ ਚੋਂ 9 ਮੋਬਾਇਲ ਫੋਨ ਅਤੇ ਹੋਰ ਸਾਮਾਨ ਬਰਾਮਦ
ਫਿਲਹਾਲ ਪੁਲਸ ਵਲੋਂ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ ਕੇ ਕਿਸ ਕਾਰਨਾਂ ਕਰਕੇ ਇਸ ਮੁਲਜ਼ਮ ਵੱਲੋਂ ਲਿਤਾ ਗਿਆ ਫਾਹਾ ।