ਅੰਮ੍ਰਿਤਸਰ (ਮਨਜਿੰਦਰ ਸਿੰਘ), 11 ਮਾਰਚ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੀ ਹਾਰ ਤੋਂ ਬਾਅਦ ਮੀਡੀਆ ਨਾਲ ਕੀਤੀ ਗੱਲਬਾਤ ਚ ਕਿਹਾ ਪੰਜਾਬ ਦੇ ਵਿੱਚ ਬਦਲਾਅ ਜ਼ਰੂਰੀ ਸੀ l
ਮੈਂ ਹਮੇਸ਼ਾ ਪੰਜਾਬ ਵਾਸਤੇ ਖੜਾਵਾਂ ਤੇ ਖੜ੍ਹਾ ਰਹੂੰਗਾ l ਮੈਂ ਹਮੇਸ਼ਾ ਪੰਜਾਬ ਦੀ ਗੱਲ ਕੀਤੀ ਹੈ ਇਸ ਕਰਕੇ ਹੁਣ ਵੀ ਮੈਂ ਪੰਜਾਬ ਵਾਸਤੇ ਹੀ ਗੱਲ ਕਰੂੰਗਾ lਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਆਮ ਪਾਰਟੀ ਨੂੰ ਵਧਾਈ ਦਿੱਤੀ l
ਸਿੱਧੂ ਨੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਹੀ ਫੈਂਸਲਾ ਲਿਆl ਪੰਜਾਬ ਦੇ ਰਵਾਇਤੀ ਪਾਰਟੀਆਂ ਨੂੰ ਖੁੱਡੇ ਲਾ ਕੇ ਨਵੀਂ ਪਿਰਤ ਪਾਈ ਹੈl ਮੇਰਾ ਦਾਇਰਾ ਰੂਹਾਨੀ ਹੈ l
ਪੰਜਾਬ ਦੇ ਲੋਕਾਂ ਦੀ ਭਲਾਈ ਵਿੱਚ ਆਪਣੀ ਮੈਂ ਭਲਾਈ ਦੇਖਦਾ l ਕੱਲ ਦੇ ਨਤੀਜਿਆਂ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ lਜੋ ਪੰਥ ਦੇ ਨਾਮ ਤੇ ਰਾਜ਼ ਕਰਦੇ ਸਨ l ਉਹ ਲੱਭਦੇ ਨਹੀਂ ਹੁਣ ਆਪ ਨੂੰ ਲੋਕਾਂ ਨੇ ਹੁਣ ਪੰਜ ਸਾਲ ਦਾ ਸਮਾਂ ਦਿੱਤਾ ਹੈ ਜੋ ਕੈਪਟਨ ਨੂੰ ਵੀ ਮਿਲਿਆ ਸੀ ਲੇਕਿਨ ਉਹ ਸੰਭਾਲ ਸਕਿਆ l
ਚਰਨਜੀਤ ਚੰਨੀ ਨੂੰ ਹਾਈ ਕਮਾਨ ਨੇ ਮੁੱਖ ਮੰਤਰੀ ਚਿਹਰਾ ਐਲਾਨਿਆ ਲੇਕਿਨ ਲੋਕਾਂ ਨੇ ਨਕਾਰਿਆl ਮੇਰੀ ਲੜਾਈ ਸਿਸਟਮ ਦੇ ਖਿਲਾਫ ਸੀ ਜੋ ਜਾਰੀ ਰਹੇਗੀl ਅਕਾਲੀ ਦਲ ਤੇ ਕਿਹਾ ਕਿ ਜਿਸਦੇ ਕੰਮ ਵਿੱਚ ਦਮ ਨਹੀਂ ਸੀ ਉਹ ਚਲੇ ਗਏ l