ਮੋਹਾਲੀ (ਮੀਨਾਕਸ਼ੀ), 25 ਫ਼ਰਵਰੀ 2023
ਅਜਨਾਲਾ ਹਿੰਸਾ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਦੇ ਤਿੱਖੇ ਤੇਵਰ ਨਜ਼ਰ ਆ ਰਹੇ ਹਨ ਭਾਈ ਅੰਮ੍ਰਿਤਪਾਲ ਸਿੰਘ ਹੁਣ ਪੰਜਾਬ ਦੇ ਡੀਜੀਪੀ ਨੂੰ ਸਿੱਧੀ ਚੁਣੌਤੀ ਦਿੱਤੀ ਗਈ ਹੈ। ਕਿਹਾ ਗਿਆ ਹੈ ਕਿ ਜੇ ਮੁੜ ਪਰਚਾ ਹੋਇਆ ਤਾਂ ਫਿਰ ਕਰਾਂਗੇ ਪ੍ਰਦਰਸ਼ਨ
ਪਹਿਲਾਂ ਤੁਸੀਂ ਗੈਂਗਸਟਰ ਪੈਂਦਾ ਕੀਤੇ ਹੁਣ ਖਾੜੂਕ ਪੈਦਾ ਕਰਨੇ ਆਂ ।
ਡੀਜੀਪੀ ਸੋਚ –ਸਮਝ ਕੇ ਬਿਆਨ ਦੇਣ ਤਾਂ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਇਹ ਵੱਡਾ ਬਿਆਨ ਵੀ ਦਿੱਤਾ ਗਿਆ ਹੈ। ਦੱਸ ਦਈਏ ਕਿ ਅਜਨਾਲਾ ਪੁਲਿਸ ਨੇ ਇੱਕ ਨੌਜਵਾਨ ਨੂੰ ਅਗਵਾ ਕਰ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਸਣੇ ਉਸਦੇ ਸਾਥੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਜਿਸ ਵਿੱਚ ਪੁਲਿਸ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਲਵਪ੍ਰੀਤ ਸਿੰਘ ਓਰਫ਼ ਤੂਫ਼ਾਨ ਨੂੰ ਗ੍ਰਿਫ਼ਤਾਰ ਕੀਤਾ ਸੀ ।
ਤੂਫ਼ਾਨ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਜਦੋਂ ਆਪਣੇ ਸਮਰਥਕਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗ੍ਰਿਫ਼ਤਾਰੀ ਦੇਣ ਲਈ ਅਜਨਾਲਾ ਥਾਣੇ ਪਹੁੰਚੇ ਸਨ ਤਾਂ ਉਥੇ ਹਿੰਸਾ ਦੀ ਘਟਨਾ ਵਾਪਰੀ ਜਿਸ ਵਿੱਚ ਕਈ ਪੁਲਿਸ ਅਧਿਕਾਰੀ ਵੀ ਜਖ਼ਮੀ ਹੋਵੇ ਅਤੇ ਪੁਲਿਸ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਛੱਡ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਭਾਈ ਅੰਮ੍ਰਿਤਪਾਲ ਸਿੰਘ ਦੇ ਤਿੱਖੇ ਤੇਵਰ ਦੇਖਣ ਨੂੰ ਮਿਲ ਰਹੇ ਨੇ ਉਹਨਾ ਵੱਲੋਂ ਡੀਜੀਪੀ ਨੂੰ ਸਿੱਧੀ ਚੁਣੌਤੀ ਦਿੱਤੀ ਗਈ ਹੈ ਕਿ ਡੀਜੀਪੀ ਸੋਚ ਸਮਝ ਕੇ ਬਿਆਨ ਦੇਣ ਜੇ ਹੁਣ ਪਰਚਾ ਦਰਜ ਹੋਇਆ ਤਾਂ ਮੁੜ ਕਰਾਂਗੇ ਪ੍ਰਦਰਸ਼ਨ ।