ਤਰਨਤਾਰਨ (ਬਲਜੀਤ ਸਿੰਘ),23 ਮਾਰਚ
ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋਈ ਔਰਤ ਦੇ ਪਰਿਵਾਰ ਨੇ ਲਾਈ ਜ਼ਿਲ੍ਹਾ ਤਰਨਤਾਰਨ ਦੇ ਐੱਸ ਐੱਸ ਪੀ ਤੋਂ ਇਨਸਾਫ ਦੀ ਗੁਹਾਰ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਤੋਂ ਪੀੜਤ ਵਿਅਕਤੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਰਾਜਵਿੰਦਰ ਕੌਰ ਜਿਸ ਨੂੰ ਕਿ ਪ੍ਰਿੰਗੜੀ ਦੀ ਇੱਕ ਏਜੰਟ ਨੇ ਦੁਬਈ ਭੇਜਿਆ ਸੀ ਜਿੱਥੇ ਜਾ ਕੇ ਉਸ ਨੂੰ ਕੰਮਕਾਰ ਲਗਵਾਉਣ ਦੀ ਥਾਂ ਤੇ ਉਸ ਨੂੰ ਅਗਵਾ ਕਰਕੇ ਰੱਖ ਲਿਆ ਹੈ ਉਨ੍ਹਾਂ ਕਿਹਾ ਕਿ ਹੁਣ ਕਈ ਦਿਨ ਬੀਤ ਚੱਲੇ ਹਨ ਨਾ ਤਾਂ ਸਾਡੀ ਰਾਜਵਿੰਦਰ ਕੌਰ ਨਾਲ ਗੱਲ ਹੋਈ ਹੈ ਅਤੇ ਨਾ ਇਹ ਉਸ ਦਾ ਕੋਈ ਅਤਾ ਪਤਾ ਲੱਗ ਰਿਹਾ ਹੈ
ਵਿਸਾਖੀ ‘ਤੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਵੱਡੀ ਖ਼ਬਰ
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬੰਦੇ ਵੀ ਇਕੱਠੇ ਕਰਕੇ ਏਜੰਟ ਕੋਲ ਖੜ੍ਹੇ ਸਨ ਕਿ ਉਹ ਰਾਜਵਿੰਦਰ ਕੌਰ ਨਾਲ ਉਸ ਦੀ ਗੱਲ ਕਰਵਾ ਦੇਣ ਪਰ ਏਜੰਟ ਉਸ ਨੂੰ ਕੋਈ ਨਿਆਂ ਨਹੀਂ ਦੇ ਰਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਏਜੰਟ ਨੇ ਰਾਜਵਿੰਦਰ ਕੌਰ ਨੂੰ ਬਾਹਰ ਮਰਵਾ ਦਿੱਤਾ ਹੈ ਜਾਂ ਕਿਤੇ ਅਗਵਾ ਕਰਾ ਕੇ ਰੱਖਿਆ ਹੋਇਆ ਹੈ ਜਿਸ ਕਰ ਕੇ ਉਸ ਨਾਲ ਸਾਡਾ ਕੋਈ ਰਾਬਤਾ ਨਹੀਂ ਹੋ ਰਿਹਾ ਪੀੜਤ ਵਿਅਕਤੀ ਕੁਲਵਿੰਦਰ ਨੇ ਦੱਸਿਆ ਕਿ ਉਹ ਉਸ ਵੱਲੋਂ ਜ਼ਿਲਾ ਤਰਨਤਾਰਨ ਦੇ ਐੱਸਐੱਸਪੀ ਧਰੁਮਣ ਐਚ ਨਿਮਬਾਲੇ ਨੂੰ ਲਿਖਤੀ ਦਰਖਾਸਤਾਂ ਵੀ ਦਿੱਤੀਆਂ ਹੋਈਆਂ ਹਨ
ਲੁਧਿਆਣਾ ਦੇ ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ ਦਾ ਹੋਇਆ ਦਿਹਾਂਤ
ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਪੀੜਤ ਵਿਅਕਤੀ ਕੁਲਵਿੰਦਰ ਨੇ ਸਾਹਿਬ ਸਿੰਘ ਨੇ ਦੱਸਿਆ ਕਿ ਉਸ ਦੀਆਂ ਦੋ ਛੋਟੀਆਂ ਧੀਆਂ ਹਨ ਜੋ ਹਰ ਰੋਜ਼ ਫੋਟੋ ਅੱਗੇ ਰੱਖ ਕੇ ਆਪਣੀ ਮਾਂ ਦੀ ਉਡੀਕ ਵਿਚ ਅੱਖਾਂ ਭਰਦੀਆਂ ਰਹਿੰਦੀਆਂ ਹਨ ਅਤੇ ਰੋਂਦੀਆਂ ਰਹਿੰਦੀਆਂ ਹਨ ਪਰ ਇਸ ਏਜੰਟ ਨੂੰ ਉਨ੍ਹਾਂ ਤੇ ਵੀ ਤਰਸ ਨਹੀਂ ਆ ਰਿਹਾ ਪੀੜਤ ਵਿਅਕਤੀ ਨੇ ਦੱਸਿਆ ਕਿ ਜੇ ਅੱਗਿਓਂ ਏਜੰਟ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਅੱਗਿਓਂ ਉਨ੍ਹਾਂ ਨੂੰ ਉਸ ਏਜੰਟ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਜੇ ਕਿਤੇ ਤੂੰ ਰੌਲਾ ਪਾਇਆ ਤਾਂ ਤੇਰੇ ਪਰਿਵਾਰ ਨੂੰ ਮਾਰ ਮੁਕਾ ਦੇਵਾਂਗੇ ਪੀਡ਼ਤ ਵਿਅਕਤੀ ਅਤੇ ਉਸ ਦੇ ਪਰਿਵਾਰ ਨੇ ਜ਼ਿਲ੍ਹਾ ਤਰਨਤਾਰਨ ਦੇ ਐੱਸ ਐੱਸ ਪੀ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਇਸ ਏਜੰਟ ਤੇ ਕਾਰਵਾਈ ਕਰਕੇ ਔਰਤ ਦੀ ਪਤਨੀ ਰਾਜਵਿੰਦਰ ਕੌਰ ਦਾ ਕੋਈ ਅਤਾ ਪਤਾ ਲਾ ਕੇ ਉਸ ਨੂੰ ਵਾਪਸ ਇੰਡੀਆ ਮੰਗਵਾਇਆ ਜਾਵੇ।