ਅੰਮ੍ਰਿਤਸਰ (ਮਨਜਿੰਦਰ ਸਿੰਘ ਮਨੀ),7 ਮਾਰਚ 2022
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਗੁਰਦਾਸਪੁਰ ਤੌ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਅਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਜਿਥੇ ਉਹਨਾ ਕਿਹਾ ਕਿ ਅਜ ਵਾਹਿਗੁਰੂ ਦਾ ਉਟ ਆਸਰਾ ਲੈਣ ਲਈ ਪਹੁੰਚੇ ਹਾ।
ਇਸ ਮੌਕੇ ਪੰਜਾਬ ਵਿਚ ਸਰਕਾਰ ਬਣਾਉਣ ਦੇ ਬਿਆਨ ਸੰਬਧੀ ਉਹਨਾ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਨਤੀਜੇ ਆਉਣ ਤੇ ਹੀ ਪਤਾ ਲੱਗੇਗਾ ਕਿ ਕਿਸਦੀ ਸਰਕਾਰ ਬਣਦੀ ਹੈ ਅਤੇ ਬੀਜੇਪੀ ਅਕਾਲੀ ਗਠਜੋੜ ਹਾਈ ਕਮਾਨ ਦਾ ਫੈਸਲਾ ਹੈ ਉਸ ਸੰਬਧੀ ਟਿੱਪਣੀ ਨਹੀ ਕਰਨਾ ਚਾਹੁੰਦੇ।
ਪ੍ਰੋ ਭੁੱਲਰ ਦੀ ਰਿਹਾਈ ਤੇ ਉਹਨਾ ਕਿਹਾ ਕਿ ਜਦੌ ਇਕ ਇਨਸਾਨ ਆਪਣੀ ਸਜਾ ਭੁਗਤ ਚੁਕਾ ਹੈ ਅਤੇ ਡਾਕਟਰਾਂ ਉਸਨੂੰ ਅਨਫਿਟ ਕਰਾਰ ਦਿਤਾ ਹੈ ਫਿਰ ਵੀ ਦਿਲੀ ਸਰਕਾਰ ਉਸਨੂੰ ਰਿਹੇ ਨਹੀ ਕਰ ਰਹੀ ਅਜਿਹੇ ਮੋਕੇ ਕੇਜਰੀਵਾਲ ਦਾ ਦੌਗਲਾ ਚੇਹਰਾ ਲੋਕਾ ਨੂੰ ਸਾਫ ਦਿਖਾਈ ਦੇ ਰਿਹਾ ਹੈ।