ਗੜ੍ਹਸ਼ੰਕਰ( ਦੀਪਕ ਅਗਨੀਹੋਤਰੀ, 25 ਮਈ 2022
ਬੀਤੀ ਦੇਰ ਰਾਤ ਗੜ੍ਹਸ਼ੰਕਰ ਨੰਗਲ ਚੌਂਕ ਨਜ਼ਦੀਕ ਅਜੀਤ ਮਾਰਕੀਟ ਕੋਲ ਅਕਾਸ਼ ਆਟੋ ਰਿਪੇਅਰ ਦੀ ਦੁਕਾਨ ਤੇ ਸ਼ਾਰਟ ਸਰਕਟ ਨਾਲ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।
ਅੱਗ ਇਨ੍ਹੀ ਜਿਆਦਾ ਭਿਆਨਕ ਸੀ ਕਿ ਉੱਥੇ ਖੜੇ ਵਹੀਕਲ ਸੜਕੇ ਸੁਆਹ ਹੋ ਗਏ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਜਦੋਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਉਸ ਸਮੇਂ ਤੱਕ ਦੁਕਾਨ ਦਾ ਸਾਰਾ ਸਾਮਾਨ ਸੜਕੇ ਸੁਆਹ ਹੋ ਗਿਆ ਸੀ।
ਦੁਕਾਨ ਮਾਲਿਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ਼ ਨਜਦੀਕ ਹੋਣ ਕਾਰਨ ਜਦੋਂ ਉਨ੍ਹਾਂ ਅੱਗ ਲੱਗਣ ਦਾ ਪਤਾ ਚੱਲਿਆ ਤਾਂ ਉਨ੍ਹਾਂ ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਨੂੰ ਸੁਚਿੱਤ ਕੀਤਾ।
ਇਸ ਮੌਕੇ ਦੁਕਾਨ ਮਾਲਿਕ ਨੇ ਦੱਸਿਆ ਕਿ ਉਨ੍ਹਾਂ ਦੇ 2 ਆਪਣੇ ਵਹੀਕਲ ਦੁਕਾਨ ਵਿੱਚ ਖੜੇ ਸੀ ਅਤੇ ਬਾਕੀ ਰਿਪੇਰਿੰਗ ਹੋਣ ਆਏ ਮੋਟਰਸਾਈਕਲ ਅਤੇ ਸਕੂਟਰ ਖੜੇ ਸਨ ਜੋ ਕਿ ਪੁਰੀ ਤਰ੍ਹਾਂ ਸੜਕੇ ਸੁਆਹ ਹੋ ਗਏ, ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੱਦਦ ਦੀ ਗੁਹਾਰ ਲਗਾਈ ਹੈ