ਅੰਮ੍ਰਿਤਸਰ (ਮਨਜਿੰਦਰ ਸਿੰਘ ਮਨੀ), 27 ਫਰਵਰੀ 2021
ਅੰਮ੍ਰਿਤਸਰ ਪੁਲੀਸ ਕਮਿਸ਼ਨਰ ਸ਼੍ਰੀ ਸੁਖਚੈਨ ਸਿੰਘ ਗਿੱਲ ਜੀ ਦੇ ਦਿਸ਼ਾ ਨਿਰਦੇਸ਼ ‘ਤੇ ਨਸ਼ੇ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਦੇ ਥਾਣਾ ਕੰਟਨਮੈਂਟ ਦੀ ਪੁਲੀਸ ਨੇ ਮੁਖ਼ਬਰੀ ਮਿਲਣ ‘ਤੇ ਚੌਂਕੀ ਗਵਾਲ ਮੰਡੀ ਵਲੋਂ ਸਮੇਤ ਸਾਥੀ ਕਰਮਚਾਰੀਆਂ ਨਾਲ ਨੇੜੇ ਸਵਦੇਸ਼ੀ ਮਿਲ ਗਵਾਲ ਮੰਡੀ ਰਾਮ ਤੀਰਥ ਰੋਡ ਅੰਮ੍ਰਿਤਸਰ ਵਿਖੇ ਦੋਰਾਨੇ ਨਾਕਾ ਬੰਦੀ ਹੀਰਾ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ 363 ਗਲੀ ਨੰਬਰ 6 ਕੋਟ ਖਾਲਸਾ ਅੰਮ੍ਰਿਤਸਰ ਨੂੰ ਕਾਬੂ ਕਰਕੇ 2 ਪੇਟੀਆ (24 ਬੋਤਲਾ) ਮਾਰਕਾ ਪੰਜਾਬ ਕੈਸ਼ ਬਰਾਮਦ ਕਰਕੇ ਮੁੱਕਦਮਾ ਦਰਜ ਕਰਕੇ ਮੁੱਢਲੀ ਤਫਤੀਸ਼ ਸ਼ੁਰੂ ਕੀਤੀ l
ਤਾਂ ਦੋਸ਼ੀ ਵਲੋਂ ਪੁੱਛਗਿੱਛ ‘ਤੇ ਉਸ ਵਲੋਂ ਦੱਸੇ ਕਮਰੇ ‘ਤੇ ਸਮੇਤ ਐਕਸਾਈਜ਼ ਵਿਭਾਗ ਦੀ ਇੰਸਪੈਕਟਰ ਸ਼੍ਰੀਮਤੀ ਬਲਜਿੰਦਰ ਕੌਰ ਜੀ ਨੂੰ ਲੈ ਕੇ ਰੇਡ ਕੀਤੀ ਗਈ। ਜਿਥੋਂ ਵੱਖ-ਵੱਖ ਮਾਰਕੇ ਦੀਆਂ ਕੁੱਲ 108 ਪੇਟੀਆਂ ਸ਼ਰਾਬ ਅੰਗਰੇਜੀ ਬਰਾਮਦ ਕੀਤੀਆ ਗਈਆਂ। ਉਕਤ ਦੋਸ਼ੀ ਨੂੰ ਅਦਾਲਤ ਪੇਸ਼ ਕੀਤਾ ਜਾ ਰਿਹਾ ਹੈ।ਜਿਸ ਦਾ ਪੁਲਿਸ ਰਿਮਾਂਡ ਲੈਕੇ ਹੋਰ ਬਰੀਕੀ ਨਾਲ ਤਫਤੀਸ਼ ਕੀਤੀ ਜਾਵੇਗੀ।ਇਸਦਾ ਨਾਲ ਹੋਰ ਕੌਣ-ਕੌਣ ਇਸ ਧੰਦੇ ਵਿੱਚ ਸ਼ਾਮਿਲ ਹੈ।