ਸ਼੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ),16 ਫਰਵਰੀ
ਰਾਜਾ ਵੜਿੰਗ ਅਕਸਰ ਹੀ ਚਰਚਾ ਦਾ ਵਿਸਾ ਬਣੇ ਰਹਿੰਦੇ ਹਨ ਅਤੇ ਪਿਛਲੇ ਦਿਨੀਂ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਆਡੀਓ ਵਾਇਰਲ ਹੋਈ ਸੀ ਜਿਸ ਵਿੱਚ ਕਿਸੇ ਕੱਪੜੇ ਵਾਲੇ ਨਾਲ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਦ ਮਾਮਲਾ ਸਾਹਮਣੇ ਆਇਆ ਸੀ ।
ਇਸ ਸਬੰਧੀ ਜਦੋ ਕੱਪੜੇ ਵਾਲੇ ਪ੍ਰਿੰਸ ਸਟਾਈਲ ਦੇ ਮਾਲਕ ਨੇ ਦੱਸਿਆ ਕਿ ਇਹ ਆਡੀਓ ਤਾ ਸਾਡੀ ਹੈ ਪਰ ਇਹ ਮੈ ਵਾਇਰਲ ਨਹੀ ਕੀਤੀ ਅਤੇ ਨਾ ਹੀ ਸਾਡਾ ਕੋਈ ਪੈਸਿਆਂ ਦਾ ਲੈਣ ਦੇਣ ਹੈ ।ਜਦੋ ਇਸ ਵਾਇਰਲ ਆਡੀਓ ਸਬੰਧੀ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਤੋ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹਨਾਂ ਤੇ ਲੱਗੇ ਦੋਸ ਬੇਬੁਨਿਆਦ ਹਨ ਅਤੇ ਉਹਨਾ ਵੱਲੋਂ ਕਿਸਾਨਾਂ ਦਾ ਕੋਈ ਵੀ ਪੈਸਾ ਨਹੀ ਦੇਣਾ ਉਹਨਾ ਅਕਾਲੀ ਦਲ ਤੇ ਦੋਸ ਲਗਾਏ ਕਿ ਅਕਾਲੀ ਦਲ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਕਸ ਨੂੰ ਖਰਾਬ ਕਰਨ ਦੀ ਕੋਸਿਸ ਕੀਤੀ ਜਾ ਰਹੀ ਹੈ । ਨਾਲ ਹੀ ਉਹਨਾਂ ਦੱਸਿਆ ਜੇਕਰ ਪੂਰੇ ਪੰਜਾਬ ਅੰਦਰ ਕਿਸਾਨਾਂ ਨੇ ਵੀ ਮੇਰੇ ਜਾ ਮੇਰੇ ਪਰਿਵਾਰ ਕੋਲੋ ਪੈਸੇ ਲੈਣੇ ਹਨ ਤਾ ਉਹ ਸਬੂਤ ਲਿਆ ਕੇ ਪੈਸੇ ਲੈ ਜਾ ਸਕਦਾ ਹੈ ।