ਤਰਨਤਾਰਨ (ਰਿੰਪਲ ਗੋਲ੍ਹਣ), 22 ਅਪ੍ਰੈਲ 2022
11 ਅਪ੍ਰੈਲ ਤੋਂ ਸ਼ੁਰੂ ਹੋਈ ਕਣਕ ਦੀ ਖ਼ਰੀਦ ਤੋਂ ਬਾਅਦ ਵੱਖ-ਵੱਖ ਏਜੰਸੀਆਂ ਵਲੋਂ ਮਾਰਕੀਟ ਕਮੇਟੀ ਭਿੱਖੀਵਿੰਡ ਅਧੀਨ ਆਉਂਦੀਆਂ ਮੰਡੀਆਂ ‘ਚੋਂ ਲੱਖਾਂ ਬੋਰੀਆਂ ਦੀ ਕਣਕ ਦੀ ਖ਼ਰੀਦ ਕੀਤੀ ਗਈ ਹੈ ਪਰ ਢੋਆ-ਢੁਆਈ ਦੇ ਨਾਂ ‘ਤੇ ਸਭ ਕੁਝ ਜ਼ੀਰੋ ਹੈ। ਟੈਂਡਰ ਕਾਰ ਵਲੋਂ ਮੰਡੀਆਂ ‘ਚੋਂ ਕਣਕ ਦੀ ਚੁਕਾਈ ਨਾ ਹੋਣ ਕਾਰਨ ਭਿੱਖੀਵਿੰਡ ਦੇ ਆੜ੍ਹਤੀਏ ਕਾਫ਼ੀ ਪ੍ਰੇਸ਼ਾਨ ਹਨ।
ਇਹ ਖ਼ਬਰ ਵੀ ਪੜ੍ਹੋ:ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਚਖੰਡ ਸ੍ਰੀ…
ਅੱਜ ਏ.ਡੀ.ਸੀ. ਤਰਨਤਾਰਨ ਅਤੇ ਡੀ.ਐੱਫ.ਐੱਸ.ਓ. ਤਰਨਤਾਰਨ ਵਲੋ ਮਾਰਕੀਟ ਕਮੇਟੀ ਦਫ਼ਤਰ ਭਿੱਖੀਵਿੰਡ ਵਿਖੇ ਆੜ੍ਹਤੀਆਂ ਨਾਲ ਰੱਖੀ ਗਈ ਮੀਟਿੰਗ ‘ਚ ਕੁਝ ਵਿਵਾਦ ਹੋਣ ਤੋਂ ਬਾਅਦ ਸਮੂਹ ਆੜ੍ਹਤੀਆਂ ਵਲੋਂ ਵੱਡੀ ਪੱਧਰ ‘ਤੇ ਟੈਂਡਰ ਕਾਰ ਅਤੇ ਡੀ.ਸੀ. ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਏ.ਡੀ.ਸੀ. ਜਗਵਿੰਦਰਪਾਲ ਸਿੰਘ ਅਤੇ ਡੀ.ਐਫ.ਐਸ.ਓ. ਮੈਡਮ ਜਸਜੀਤ ਕੌਰ ਨੂੰ ਦਫ਼ਤਰ ‘ਚ ਬੰਧਕ ਬਣਾ ਲਿਆ।