ਅੰਮ੍ਰਿਤਸਰ (ਮਨਜਿੰਦਰ ਸਿੰਘ ), 5 ਜੁਲਾਈ 2022
ਅੰਮ੍ਰਿਤਸਰ ਮੁਖਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਵਿਖੇ ਵਾਲਮੀਕਿ ਤੀਰਥ ( ਰਾਮ ਤੀਰਥ ) ਪੁੱਜੇ । ਉਨ੍ਹਾਂ ਗੁਰੂ ਘਰ ਵਿੱਚ ਨਤਮਸਤਕ ਹੋਕੇ ਵਾਲਮੀਕਿ ਮਹਾਰਾਜ ਦਾ ਅਸ਼ੀਰਵਾਦ ਲਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਜਗ੍ਹਾ ਤੇ ਮੈਂ ਪਹਿਲੀ ਵਾਰ ਨਹੀਂ ਹੈ ਮੈਂ ਕਈ ਵਾਰ ਆ ਚੁੱਕਿਆ ਹਾਂ ਇਹ ਉਹ ਜਗ੍ਹਾ ਹੈ ਜਿਥੇ ਤ੍ਰੇਤਾ ਯੁੱਗ ਚ ਭਗਵਾਨ ਵਾਲਮੀਕੀ ਨੇ ਲਵ ਤੇ ਕੁਸ਼ ਨੂੰ ਸਿੱਖਿਆ ਦਿੱਤੀ ਸੀ ਇਥੇ ਹੀ ਲਵ ਕੁਸ਼ ਦਾ ਜਨਮ ਹੋਇਆ ਸੀl
ਉਨ੍ਹਾਂ ਕਿਹਾ ਮੇਰੇ ਵੀ ਬਹੁਤ ਸਾਰੇ ਦੋਸਤ ਹਨ ਜਿਨ੍ਹਾਂ ਦੇ ਘਰ ਜੌੜੇ ਬੱਚੇ ਪੈਦਾ ਹੋਏ ਹਨ ਉਨ੍ਹਾਂ ਨੇ ਨਾਂ ਲਵ ਕੁਸ਼ ਰੱਖਿਆ ਹੈ ਲਵ ਕੁਸ਼ ਦਾ ਜਨਮ ਸਥਾਨ ਤੇ ਮਾਤਾ ਸੀਤਾ ਦਾ ਇਹ ਤਪ ਸਥਾਨ ਹੈ ਮੈਨੂੰ ਆ ਕੇ ਬਹੁਤ ਚੰਗਾ ਲੱਗਾ ਹੈ ਤੇ ਪ੍ਰਸ਼ਾਸਨਿਕ ਤੌਰ ਤੇ ਮੁੱਖ ਮੰਤਰੀ ਇਸ ਕਮੇਟੀ ਦਾ ਚੇਅਰਮੈਨ ਹੁੰਦਾ ਹੈ ਮੈਂ ਇਸ ਕਮੇਟੀ ਨੂੰ ਬੁਲਾਵਾਂਗਾ ।
ਉਨ੍ਹਾਂ ਕਿਹਾ ਕਿ ਧਰਮ ਦੇ ਲੋਕਾਂ ਨੂੰ ਧਰਮ ਜਾਣਾ ਚਾਹੀਦਾ ਹੈ ਨਾ ਕਿ ਰਾਜਨੀਤਿਕ ਨੂੰ ਧਰਮ ਵਿੱਚ ਨਹੀਂ ਆਉਣਾ ਚਾਹੀਦਾ ਉਨ੍ਹਾਂ ਕਿਹਾ ਕਿ ਬਜਟ ਵਿੱਚ ਅਸੀਂ ਐਜੂਕੇਸ਼ਨ ਤੇ ਹੈਲਥ ਦੇ ਮਾਮਲੇ ਵਿਚ ਗਰੰਟੀ ਦਿੱਤੀ ਹੈ ਉਹ ਗਰੰਟੀਆਂ ਪੂਰੀਆਂ ਹੋ ਰਹੀਆਂ ਹਨ ਪਹਿਲੀ ਵਾਰ ਹੋਇਆ ਕਿ 16% ਸਿੱਖਿਆ ਦੇ ਹੋਵੇ 22% ਹੈਲਥ ਅਤੇ ਹੋਵੇ ਆਉਣ ਵਾਲੇ ਸਮੇਂ ਤੇ ਗ਼ਰੀਬਾਂ ਨੂੰ ਚੰਗੇ ਚੰਗੇ ਮੁਹੱਲਾ ਕਲੀਨਿਕ ਪਿੰਡਾਂ ਦੇ ਵਿਚ ਹਸਪਤਾਲ ਮੈਡੀਕਲ ਕਾਲਜ ਮਿਲਣਗੇ ਸਾਡੀ ਸਰਕਾਰ ਨੇ ਇਹ ਗਾਰੰਟੀਆਂ ਦਿੱਤੀਆਂ ਸੀ ਤੇ ਇਹ ਦਵਾਂਗੇl
ਉਨ੍ਹਾਂ ਕਿਹਾ ਕਿਮਾਝੇ ਦਾ ਟਰਾਂਸਪੋਰਟ ਮਿਨਸਟਰ ਹੈ ਉਹ ਹਰ ਤਰਫ਼ ਧਿਆਨ ਦੇਵੇਗਾ ਕੱਲ੍ਹ ਅਸੀਂ ਪੰਜ ਮੰਤਰੀ ਹੋਰ ਬਣਾਏ ਹਨ ਉਨ੍ਹਾਂ ਦੇ ਅਹੁਦੇ ਵੀ ਅਨਾਊਂਸ ਕਰ ਦਿੱਤੇ ਗਏ । ਉਨ੍ਹਾਂ ਕਿਹਾ ਕਿ ਮੈਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਜੋ ਪੰਜਾਬ ਦੇ ਲੋਕਾਂ ਨੇ ਸਾਡੇ ਤੇ ਸੋਚਿਆ ਸੀ ਉਸ ਉੱਤੇ ਅਸੀਂ ਖ਼ਰਾ ਉਤਰਾਂਗੇ ਮੈਨੂੰ ਉਮੀਦ ਹੈ ਹਰੇਕ ਮਹਿਕਮੇ ਦਾ ਮੰਤਰੀ ਆਪਣੇ ਕੰਮ ਵਿਚ ਪਾਰਦਰਸ਼ਤਾ ਲਿਆਵੇਗਾ ਤਾਂ ਜੋ ਗਰੀਬ ਦਾ ਚੁੱਲਾ ਬਲ ਸਕੇ ਉਨ੍ਹਾਂ ਕਿਹਾ ਕਿ ਜਿਹੜਾ ਐਮਐਲਏ ਬਣੇਗਾ ਉਸ ਨੂੰ ਹੀ ਤਨਖਾਹ ਮਿਲੇਗੀl
ਜਿਹੜਾ ਐੱਮ ਐੱਲ ਏ ਨਹੀਂ ਬਣਿਆ ਉਸ ਨੂੰ ਿਕੋ ਪੈਨਸ਼ਨ ਮਿਲੇਗੀ ਭਗਵੰਤ ਮਾਨ ਨੇ ਕਿਹਾ ਕਿ ਮੇਰੇ ਲਈ ਸਾਰਾ ਪੰਜਾਬ ਪੰਜਾਬ ਹੈ ਅਸੀਂ ਬੀਐਸਐਫ ਨਾਲ ਬਹੁਤ ਵਧੀਆ ਤਰੀਕੇ ਨਾਲ ਕੋਪਰੇਟ ਕਰ ਰਹੇ ਹਾਂ ਤੇ ਬੀਐਸਐਫ ਸਾਡੇ ਨਾਲ ਕਾਪਰੇਟ ਕਰ ਰਹੀ ਹੈ ਐੱਨਆਈਏ ਕਾਪਰੇਟ ਕਰ ਰਹੀ ਹੈ ਸੈਂਟਰ ਦੇ ਮਹਿਕਮੇ ਦੇ ਆਪਰੇਟ ਕਰ ਰਹੇ ਹਨ ਸਾਡਾਮਕਸਦ ਹੈ ਪੰਜਾਬ ਸੁਰੱਖਿਅਤ ਹੋਣਾ ਚਾਹੀਦਾ ਹੈ ਨਾ ਕਿ ਡ੍ਰੋਨ ਤੋਂ ਅਤੇ ਨਾ ਹੀ ਹਥਿਆਰਾਂ ਤੋਂ ਅਸੀਂ ਪੰਜਾਬ ਨੂੰ ਸੁਰੱਖਿਅਤ ਵੇਖਣਾ ਚਾਹੁੰਦੇ ਹਾਂ