ਲੁਧਿਆਣਾ (ਸਕਾਈ ਨਿਊਜ਼ ਪੰਜਾਬ), 19 ਅਪ੍ਰੈਲ 2022
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਲੁਧਿਆਣਾ ਦਾ ਦੌਰੇ ਕੀਤਾ ਗਿਆ। ਜਿਸ ਦੌਰਾਨ ਉਹਨਾਂ ਨੇ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰ ਪਾਰਟੀ ਨੂੰ ਮਜ਼ਬੂਰ ਕਰਨ ਲਈ ਵਿਚਾਰ –ਵਟਾਂਦਰਾ ਕੀਤਾ।ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਜਾ ਨੇ ਆਖਿਆ ਕਿ ਮੇਰਾ ਮਕਸਦ ਸਿਰਫ ਇੱਕ ਹੈ ਕਿ ਮੈਂ ਸਭ ਨੂੰ ਨਾਲ ਲੈ ਕੇ ਚੱਲਣਾ ਚਾਹੁੰਦਾ ਹਾਂ।
ਇਹ ਖ਼ਬਰ ਵੀ ਪੜ੍ਹੋਂ:ਹੁਸ਼ਿਆਰਪੁਰ ‘ਚ ਮਹਿਲਾ ਨੇ ਬੱਸ ਚਾਲਕ ਅਤੇ ਕੰਡਕਟਰ ਨਾਲ ਕੀਤੀ ਬਦਸਲੂਕੀ,…
ਇਸੇ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਆਗੂਆਂ ਤੋਂ ਉਨ੍ਹਾਂ ਦੇ ਵਿਚਾਰ ਸੁਣ ਰਿਹਾ ਹਾਂ। ਇਸ ਦੌਰੇ ਦੌਰਾਨ ਉਹ ਕਾਂਗਰਸ ਦੇ ਸੀਨੀਅਰ ਨੇਤਾ ਸੁਰਿੰਦਰ ਡਾਬਰ ਦੇ ਘਰ ਵੀ ਪਹੁੰਚੇ ਅਤੇ ਉਨ੍ਹਾਂ ਤੋਂ ਸਹਿਯੋਗ ਦੀ ਅਪੀਲ ਵੀ ਕੀਤੀ। ਇਸ ਦੌਰਾਨ ਸੁਰਿੰਦਰ ਡਾਬਰ ਨੇ ਰਾਜਾ ਵੜਿੰਗ ਦਾ ਪੂਰਾ ਸਾਥ ਦੇਣ ਦੀ ਗੱਲ ਵੀ ਆਖੀ।