ਕਪੂਰਥਲਾ( ਕਸ਼ਮੀਰ ਸਿੰਘ ਭੰਡਾਲ), 24 ਮਈ 2022
ਪਿੰਡ ਤਲਵੰਡੀ ਚੌਧਰੀਆਂ ਵਿੱਚ ਬੀਤੇ ਦਿਨੀਂ ਇਕ ਏ ਐਸ ਆਈ ਵਲੋਂ ਆਪਣੇ ਗੁਆਂਢੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ l ਮਾਮੂਲੀ ਤਕਰਾਰ ਤੋ ਬਾਅਦ ਹੋਏ ਇਸ ਘਟਨਾਕ੍ਮ ਦੇ ਦੋਸੀ ਵਿਰੁੱਧ ਰਵਿੰਦਰ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਤਲਵੰਡੀ ਚੌਧਰੀਆਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਵਲੋਂ ਦੋਸ਼ੀ ਏ.ਐੱਸ.ਆਈ.ਹਰਦੇਵ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਤਲਵੰਡੀ ਚੌਧਰੀਆਂ ਦੇ ਖਿਲਾਫ ਆਈ ਪੀ ਸੀ ਦੀ ਧਾਰਾ 302 ਆਈ.ਪੀ.ਸੀ. ਮੁਲਜ਼ਮਾਂ ਖ਼ਿਲਾਫ਼ ਥਾਣਾ ਤਲਵੰਡੀ ਚੌਧਰੀਆਂ ਵਿੱਚ 25, 54, 59 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ.ਐਸ.ਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਏ.ਐਸ.ਆਈ ਹਰਦੇਵ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਤਲਵੰਡੀ ਚੌਧਰੀਆਂ ਨੂੰ ਕਾਬੂ ਕਰਕੇ ਉਸ ਪਾਸੋ 12 ਬੋਰ ਦੀ ਬੰਦੂਕ ਜਿੰਦਾ ਕਾਰਤੂਸ,ਤੇ ਡੀ.ਵੀ.ਆਰ ਵੀ ਬਰਾਮਦ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਮੁੱਢਲੀ ਤਫਤੀਸ਼ ਵਿੱਚ ਮੁਲਜ਼ਮ ਏ.ਐਸ.ਆਈ ਹਰਦੇਵ ਸਿੰਘ ਨੇ ਇਕਸਾਫ ਕੀਤਾ ਹੋ ਕਿ ਗਲੀ ਵਿੱਚ ਮਿਸਤਰੀ ਵਲੋਂ ਦੀਵਾਰ ਦਾ ਕੰਮ ਕੀਤਾ ਜਾ ਰਿਹਾ ਸੀ l
ਜਿਸ ਕਾਰਨ ਉਸਨੂੰ ਲੰਘਣ ਵਿੱਚ ਰੁਕਾਵਟ ਆਉਂਦੀ ਸੀ ।ਜਿਸ ਨੂੰ ਲੈ ਕੇ ਉਸ ਦੀ ਮ੍ਰਿਤਕ ਜਸਬੀਰ ਸਿੰਘ ਨਾਲ ਬਹਿਸ ਹੋਈ ਅਤੇ ਇਸੇ ਗਲ ਨੂੰ ਲੈ ਕੇ ਉਸ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਦੌਰਾਨ ਫੱਟੜ ਹੋਏ ਜਸਵੀਰ ਸਿੰਘ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ ।
ਫਿਲਹਾਲ ਪੁਲਿਸ ਵਲੋਂ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਅਦਾਲਤ ਉਸਨੂੰ ਕੀ ਸਜਾ ਸੁਣਾਉਂਦੀ ਹੈ ।