ਤਰਨਤਾਰਨ (ਰਿੰਪਲ ਗੌਲਣ),1 ਮਾਰਚ
ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੀ ਪੁਲਸ ਚੌਕੀ ਮਾਣੋਚਾਹਲ ਕਲਾਂ ਦੇ ਏ ਐੱਸ ਆਈ ਅਮਰਜੀਤ ਸਿੰਘ ਵੱਲੋਂ ਸ੍ਰੀਮਤੀ ਹਰਵਿੰਦਰ ਕੌਰ ਪਿੰਡ ਡਿਆਲ ਰਾਜਪੂਤਾਂ ਦੇ ਕੋਲੋਂ ਦੱਸ ਹਜ਼ਾਰ ਰੁਪਏ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਵੱਡੀ ਕਾਰਵਾਈ ਕਰਦਿਆਂ ਐੱਸਐੱਸਪੀ ਤਰਨਤਾਰਨ ਵੱਲੋਂ ਏਐਸਆਈ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ ਸਵੇਰੇ 10 ਵਜੇ ਤੱਕ ਮੁਲਤਵੀ
ਦੱਸ ਦੀ ਇੱਕ ਥਾਣਾ ਸਦਰ ਦੇ ਅਧੀਨ ਆਉਂਦੀ ਪੁਲਸ ਚੌਕੀ ਮਾਣੋਚਾਹਲ ਦੇ ਏ ਐੱਸ ਆਈ ਅਮਰਜੀਤ ਸਿੰਘ ਵੱਲੋਂ ਪਿੰਡ ਡਿਆਲ ਰਾਜਪੂਤਾਂ ਦੀ ਰਹਿਣ ਵਾਲੀ ਹਰਵਿੰਦਰ ਕੌਰ ਪਤਨੀ ਅੰਗਰੇਜ ਸਿੰਘ ਕੋਲੋਂ ਐਫਆਈਆਰ ਨੰਬਰ ਦੋ ਸੌ ਪੈਂਹਠ ਉਨੀ ਧਾਰਾ ਤਿੱਨ ਸੌ ਚਰਵੰਜਾ ਚਾਰ ਸੌ ਬਵੰਜਾ ਆਈ ਪੀ ਸੀ ਦਾ ਚਲਾਨ ਪੇਸ਼ ਕਰਨ ਲਈ ਦੱਸ ਹਜ਼ਾਰ ਰੁਪਏ ਦੀ ਰਿਸ਼ਵਤ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਐੱਸ ਐੱਸ ਪੀ ਤਰਨਤਾਰਨ ਨੇ ਵੱਡਾ ਐਕਸ਼ਨ ਲੈਂਦੇ ਹੋਏ ਕਾਰਵਾਈ ਕੀਤੀ ਹੈ