ਮੋਗਾ,18 ਜਨਵਰੀ (ਸਕਾਈ ਨਿਊਜ਼ ਬਿਊਰ)
Moga-news- At- a- religious -place,- the -sewadars – beat -the- dog -with -a -stick=। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਦੋਹਾਂ ਸੇਵਾਦਾਰਾਂ ਨੂੰ ਹਿਰਾਸਤ ‘ਚ ਲੈ ਲਿਆ ਅਤੇ ਉਨ੍ਹਾਂ ਖ਼ਿਲਾਫ਼ ਥਾਣਾ ਸਿਟੀ ਮੋਗਾ ’ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧ ‘ਚ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੁਲਸ ਪਾਰਟੀ ਸਮੇਤ ਇਲਾਕੇ ‘ਚ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਸੋਸ਼ਲ ਮੀਡੀਆ ‘ਤੇ ਕੁੱਤੇ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦੀ ਵੀਡੀਓ ਵਾਇਰਲ ਹੋਈ ਹੈ।
ਠੰਡ ਤੋਂ ਬੱਚਣ ਲਈ ਪਰਿਵਾਰ ਨੇ ਬਾਲ਼ੀ ਸੀ ਅੰਗੀਠੀ, ਮਾਂ–ਪੁੱਤ ਦੀ ਮੌਤ
ਜਾਂਚ ਕਰਨ ’ਤੇ ਪਤਾ ਲੱਗਾ ਕਿ ਦਸਮੇਸ਼ ਨਗਰ ਮੋਗਾ ‘ਚ ਸਥਿਤ ਇਕ ਧਾਰਮਿਕ ਸਥਾਨ ‘ਚ ਪਰਵਿੰਦਰ ਸਿੰਘ ਵਾਸੀ ਪੈਲੀ ਪੋਜੋਵਾਲ (ਸ਼ਹੀਦ ਭਗਤ ਸਿੰਘ ਨਗਰ) ਹਾਲ ਆਬਾਦ ਮੋਗਾ ਅਤੇ ਕੁਲਦੀਪ ਸਿੰਘ ਉਰਫ਼ ਲਖਨਾ ਵਾਸੀ ਪਿੰਡ ਲਖਨਾ (ਤਰਨਤਾਰਨ) ਹਾਲ ਆਬਾਦ ਮੋਗਾ ਸੇਵਾਦਾਰ ਹਨ।
ਟਰੈਕਟਰ ਪਰੇਡ ‘ਤੇ ਸੁਪਰੀਮ ਕੋਰਟ ‘ਚ ਟਲੀ ਸੁਣਵਾਈ
ਉਨ੍ਹਾਂ ਵੱਲੋਂ ਇੱਕ ਕੁੱਤੇ ਦੀ ਬੁਰੀ ਤਰ੍ਹਾਂ ਨਾਲ ਡੰਡਿਆਂ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਕਿਹਾ ਕਿ ਦੋਹਾਂ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ।ਪੁੱਛ-ਗਿੱਛ ਸਮੇਂ ਉਨ੍ਹਾਂ ਦੱਸਿਆ ਕਿ ਉਕਤ ਕੁੱਤੇ ਨੇ ਨਗਰ ਕੀਰਤਨ ‘ਚ ਇਕ ਵਿਅਕਤੀ ਨੂੰ ਵੱਢਿਆ ਸੀ, ਜਿਸ ਕਾਰਣ ਗੁੱਸੇ ‘ਚ ਉਨ੍ਹਾਂ ਕੁੱਤੇ ਦੀ ਕੁੱਟਮਾਰ ਕੀਤੀ ਅਤੇ ਬਾਅਦ ‘ਚ ਉਨ੍ਹਾਂ ਕੁੱਤੇ ਨੂੰ ਕਿਤੇ ਦੂਰ ਸੁੱਟ ਦਿੱਤਾ।
ਜਾਂਚ ਅਧਿਕਾਰੀ ਨੇ ਕਿਹਾ ਕਿ ਕਥਿਤ ਦੋਸ਼ੀਆਂ ਦੇ ਖ਼ਿਲਾਫ਼ ਪਸ਼ੂਆਂ ’ਤੇ ਜ਼ੁਲਮ ਰੋਕਣ ਲਈ ਬਣਾਏ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ। ਫਿਲਹਾਲ ਕਥਿਤ ਦੋਸ਼ੀਆਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ।