ਚੰਡੀਗੜ੍ਹ, 8 ਜੂਨ (ਸਕਾਈ ਨਿਊਜ਼ ਪੰਜਾਬ)
ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਟਵੀਟ ਕਰਕੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ। ਉਹਨਾਂ ਨੇ ਟਵੀਟ ਕਰਦੇ ਹੋਏ ਲਿਖਿਆ ਸਾਰੇ ਪੰਜਾਬੀਆਂ ਨੂੰ ਪਿਆਰ ਅਤੇ ਸਤਿਕਾਰ ਵਜੋਂ ਪੰਜਾਬ ਦੇ ਲਾਡਲੇ ਪੁੱਤਰ #sidhumoosewala ਦੇ ਭੋਗ ਸਮਾਗਮ ਮੌਕੇ 8 ਜੂਨ ਨੂੰ ਦੁਪਹਿਰ 1 ਵਜੇ ਤੱਕ ਸਾਰੇ ਵਪਾਰਕ ਅਦਾਰੇ ਬੰਦ ਰੱਖਣ ਦੀ ਅਪੀਲ ਇਹ ਯਕੀਨੀ ਬਣਾਉਣ ਲਈ ਕਿ ਲੋਕ ਭੋਗ ਵਿੱਚ ਸ਼ਾਮਲ ਹੋਣ ਲਈ ਮਾਨਸਾ ਪਹੁੰਚ ਸਕਣ, ਆਵਾਜਾਈ ਨੂੰ ਆਮ ਵਾਂਗ ਚੱਲਣਾ ਚਾਹੀਦਾ ਹੈ l