ਗੜ੍ਹਸ਼ੰਕਰ (ਦੀਪਕ ਅਗਨੀਹੋਤਰੀ), 4 ਅਪੈ੍ਰਲ 2022
ਥਾਣਾ ਗੜ੍ਹਸ਼ੰਕਰ ਪੁਲੀਸ ਨੇ ਇਲਾਕੇ ਦੇ ਵਿੱਚ ਵੱਖ ਵੱਖ ਬੈਂਕਾਂ ਦੇ ਏਟੀਐਮ ਭੰਨਣ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ 200 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਗਡ਼੍ਹਸ਼ੰਕਰ ਦੇ ਐਸ.ਐਚ.ਓ. ਰਾਜੀਵ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜੁਰਮਾਂ ਨੂੰ ਰੋਕਣ ਦੇ ਲਈ ਚਲਾਈ ਹੋਈ l
ਮੁਹਿੰਮ ਦੇ ਤਹਿਤ ਏ.ਐਸ.ਆਈ. ਕੌਸ਼ਲ ਚੰਦਰ ਆਪਣੀ ਪੁਲਸ ਪਾਰਟੀ ਦੀ ਟੀਮ ਦੇ ਨਾਲ ਗੜ੍ਹਸ਼ੰਕਰ ਤੋਂ ਪਦਰਾਣਾ ਨੂੰ ਜਾਣ ਵਾਲੀ ਪੁਲੀ ਤੇ ਮੌਜੂਦ ਸੀ ਤਾਂ ਇਕ ਸਕੂਟਰੀ ਸਵਾਰ ਨੌਜਵਾਨ ਬਜਾਜ ਮੋਟਰਸਾਈਕਲ ਤੇ ਪਦਰਾਣਾ ਸਾਈਡ ਤੋਂ ਆਉਂਦਾ ਦਿਖਾਈ ਦਿੱਤਾ l
ਜਿਸ ਨੂੰ ਪੁਲਿਸ ਪਾਰਟੀ ਟੀਮ ਨੇ ਸ਼ੱਕ ਦੀ ਵਜ੍ਹਾ ਨਾਲ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ 200 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਤਫਤੀਸ਼ ਦੌਰਾਨ ਦੋਸ਼ੀ ਦੀ ਪਛਾਣ ਬੰਟੀ ਰਾਜਪੂਤ ਪੁੱਤਰ ਸੁਖਦੇਵ ਕੁਮਾਰ ਵਾਸੀ ਸੈਲਾ ਕਲਾਂ ਥਾਣਾ ਮਾਹਿਲਪੁਰ ਵਜੋਂ ਹੋਈ।
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐੱਸ ਐੱਚ ਓ ਰਾਜੀਵ ਕੁਮਾਰ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਦੋਸ਼ੀ ਬੰਟੀ ਰਾਜਪੂਤ ਨੇ ਦੱਸਿਆ ਕਿ 28 ਮਾਰਚ ਨੂੰ ਦਰਮਿਆਨੀ ਰਾਤ ਦੌਰਾਨ ਉਨ੍ਹਾਂ ਵੱਲੋਂ ਪੰਜਾਬ ਐਂਡ ਸਿੰਧ ਬੈਂਕ ਅੱਡਾ ਸਤਨੌਰ ਵਿਖੇ ਏ.ਟੀ.ਐਮ. ਦੀ ਭੰਨ ਤੋੜ ਕੀਤੀ ਸੀ ਅਤੇ 16600 ਰੁਪਏ ਚੋਰੀ ਕਰ ਕੇ ਆਪਸ ਵਿੱਚ ਵੰਡ ਲਏ ਸਨ।
ਇਸ ਤੋਂ ਬਾਅਦ ਉਨ੍ਹਾਂ ਵੱਲੋਂ ਬੀਣੇਵਾਲ ਵਿਖੇ 30 ਮਾਰਚ ਨੂੰ ਉਨ੍ਹਾਂ ਵਲੋਂ ਏਟੀਐਮ ਦੀ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ, ਪਰ ਨਾਕਾਮ ਰਹੇ।
ਦੋਸ਼ੀ ਨੇ ਮੰਨਿਆ ਕਿ ਬੀਤੀ ਰਾਤ ਉਸ ਨੇ ਬੰਟੀ , ਹੈਪੀ ਅਤੇ ਗੰਗਾ ਉਰਫ ਦਲਬੀਰ ਦੇਰ ਨਾਲ ਰਲ ਕੇ ਸਿਵਲ ਹਸਪਤਾਲ ਮਾਹਿਲਪੁਰ ਦੇ ਮੂਹਰੇ ਹਥਿਆਰਾਂ ਨਾਲ ਏਟੀਐਮ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਥੇ ਪੁਲੀਸ ਆਉਂਦੇ ਦੇਖ ਬੰਟੀ ਤੇ ਹੈਪੀ ਮੌਕਾ ਦੇਖ ਉਥੋਂ ਭੱਜਣ ਵਿਚ ਕਾਮਯਾਬ ਹੋ ਗਏ l
ਪਰ ਦਲਵੀਰ ਉਰਫ਼ ਗੋਗਾ ਨੂੰ ਪੁਲੀਸ ਨੇ ਮੌਕੇ ਤੇ ਫੜ ਲਿਆ। ਥਾਣਾ ਗੜ੍ਹਸ਼ੰਕਰ ਪੁਲੀਸ ਨੇ ਵੱਖ ਵੱਖ ਧਾਰਾਵਾਂ ਅਧੀਨ ਦੋਸ਼ੀ ਨੂੰ ਕਾਬੂ ਕਰਕੇ ਰਿਮਾਂਡ ਹਾਸਲ ਕੀਤਾ ਹੈ ਅਤੇ ਦੁਰਾਨ ਤਫਤੀਸ਼ ਹੋਰ ਵੀ ਖੁਲਾਸੇ ਸਾਹਮਣੇ ਆ ਸਕਦੇ ਹਨ।