ਗੁਰਦਾਸਪੁਰ (ਹਰੀਸ਼ ਕੱਕੜ), 24 ਜੂਨ 2022
ਆਟਾ ਚੱਕੀ ਯੂਨੀਅਨ ਗੁਰਦਾਸਪੁਰ ਵੱਲੋਂ ਆਪਣੀਆ ਮੰਗਾਂ ਨੂੰ ਲੈਕੇ ਬਿਜਲੀ ਬੋਰਡ ਵਿਭਾਗ ਖਿਲਾਫ ਨਾਰੇਬਾਜ਼ੀ ਕੀਤੀ ਗਈ ਇਸ ਸੰਬਧੀ ਜਾਣਕਾਰੀ ਦਿੰਦਿਆਂ ਆਟਾ ਚੱਕੀ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਮੂਹ ਆਟਾ ਚੱਕੀ ਵਾਲਿਆਂ ਨੂੰ ਸਕੋਲਟੀਆ ਜਮਾਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ l
ਉਹਨਾਂ ਨੇ ਕਿਹਾ ਕਿ ਅਸੀਂ ਜਦੋਂ ਕਨੈਕਸ਼ਨ ਲਗਵਾਏ ਸੀ ਤਾਂ ਸਕੋਲਟੀ ਦਿੱਤੀ ਸੀ l ਪਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਬਿਨਾਂ ਕੋਈ ਨੋਟਿਸ ਜਾਰੀ ਕੀਤੇ l ਸਾਨੂੰ ਸਕੋਲਟੀ ਦੇਣ ਲਈ ਕਿਹਾ ਜਾ ਰਿਹਾ ਹੈ l ਉਹਨਾਂ ਨੇ ਕਿਹਾ ਕਿ ਅਸੀਂ ਇਹ ਧੱਕਾ ਬਰਦਾਸ਼ਤ ਨਹੀਂ ਕਰਾਂਗੇ ਅਤੇ ਜੇ ਸਾਡੇ ਉਤੇ ਸਕੋਲਟੀ ਦੇਣ ਲਈ ਦਬਾਅ ਪਾਇਆ ਗਿਆ ਤਾਂ ਅਸੀਂ ਵੱਡੇ ਤੌਰ ਤੇ ਧਰਨਾ ਪ੍ਰਦਰਸ਼ਨ ਕਰਾਂਗੇ l
ਇਸ ਸਬੰਧੀ ਜਾਣਕਾਰੀ ਦਿੰਦਿਆਂ sdo ਬਿਜਲੀ ਵਿਭਾਗ ਅਰੁਣ ਭਾਰਦਵਾਜ ਨੇ ਕਿਹਾ ਕਿ ਇਹ ਸਕੋਲਟੀਆ ਹਰ ਸਾਲ ਅਪਡੇਟ ਹੁੰਦੀਆਂ ਹਨ ਜਿਹੜੇ ਦੁਕਾਨਦਾਰ ਲੋਡ ਤੋਂ ਵੱਧ ਬਿਜਲੀ ਵਰਤਦੇ ਉਹਨਾਂ ਨੂੰ ਸਕੋਲਟੀ ਜਮਾਂ ਕਰਵਾਉਣੀ ਪੈਂਦੀ ਹੈ ।
ਆਟਾ ਚੱਕੀ ਯੁਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਬਿਜਲੀ ਵਿਭਾਗ ਵੱਲੋਂ ਬਿਨਾਂ ਕੋਈ ਨੋਟਿਸ ਜਾਰੀ ਕੀਤੇ ਸਾਨੂੰ ਸਕੋਟੀਆ ਜਮਾਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ l ਜਿਸ ਵਿਚ 10 ਤੋਂ 20 ਹਜ਼ਾਰ ਰੁਪਏ ਤੱਕ ਸਕੋਲਟੀ ਜਮਾਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ l ਉਹਨਾਂ ਨੇ ਕਿਹਾ ਕਿ ਸਾਡੇ ਕੰਮ ਕਾਰ ਪਹਿਲਾਂ ਹੀ ਬਹੁਤ ਘੱਟ ਹਨ l ਉਪਰੋਂ ਸਾਡੇ ਉੱਪਰ ਇੰਨਾ ਜ਼ਿਆਦਾ ਬੋਝ ਪਾਇਆ ਜਾ ਰਿਹਾ ਹੈ l ਜਿਸ ਕਰਕੇ ਸਾਡਾ ਕੰਮ ਬੰਦ ਹੋਣ ਦੀ ਕਗਾਰ ਤੇ ਆ ਗਿਆ ਹੈ l
ਉਹਨਾਂ ਨੇ ਕਿਹਾ ਕਿ ਅਸੀਂ ਬਿਜਲੀ ਵਿਭਾਗ ਦੀ ਇਹ ਮਨ ਮਰਜੀ ਨਹੀਂ ਬਰਦਾਸ਼ਤ ਨਹੀਂ ਕਰਾਂਗੇ ਅਤੇ ਜੇ ਸਾਡੇ ਉੱਤੇ ਸਕਿਓਰਿਟੀ ਦੇਣ ਲਈ ਦਬਾਅ ਪਾਇਆ ਗਿਆ ਤਾਂ ਅਸੀਂ ਵੱਡੇ ਤੌਰ ਤੇ ਰੋਸ ਪ੍ਰਦਸ਼ਨ ਕਰਾਂਗੇ ਅਤੇ ਧਰਨਾ ਲਾਵਾਂਗੇ ਉਹਨਾਂ ਨੇ ਦੋਸ਼ ਲਗਾਏ ਹਨ ਕਿ ਅਸੀਂ ਜਦੋਂ ਬਿਜਲੀ ਬੋਰਡ ਦਫ਼ਤਰ ਵਿੱਚ ਆਪਣਾ ਬਿਲ ਜਮਾਂ ਕਰਵਾਉਣ ਲਈ ਜਾਂਦੇ ਹਾਂ ਤਾਂ ਸਾਡੇ ਨਾਲ ਸਹੀ ਸਲੂਕ ਨਹੀਂ ਕੀਤਾ ਜਾਂਦਾ।
ਜਾਣਕਾਰੀ ਦਿੰਦਿਆਂ ਅਰੁਣ ਭਾਰਦਵਾਜ ਐਸ ਡੀ ਓ ਬਿਜਲੀ ਵਿਭਾਗ ਗੁਰਦਾਸਪੁਰ ਨੇ ਕਿਹਾ ਕਿ ਜਿੰਨੇ ਵੀ ਖੱਪਤਕਾਰ ਹਨ l ਅਸੀਂ ਉਹਨਾਂ ਸਾਰਿਆਂ ਨੂੰ ਹੀ ਸਕੌਲਟੀਆਂ ਜਮਾਂ ਕਰਵਾਉਣ ਲਈ ਕਿਹਾ ਉਨ੍ਹਾਂ ਨੇ ਕਿਹਾ ਕਿ ਇਹ ਸਕਿਉਲਟੀ ਰਿਫੰਡਵੱਲ ਹੈ l ਉਹਨਾਂ ਨੇ ਕਿਹਾ ਕਿ ਇਹ ਸਕਿਓਰਲਟੀ ਹਰ ਸਾਲ ਵਧਦੀ ਹੈ l ਜਿਹੜੇ ਵੀ ਖੱਪਤਕਾਰ ਲੋਡ ਤੋਂ ਵੱਧ ਬਿਜਲੀ ਵਰਤਦੇ ਹਨ l ਉਹਨਾਂ ਕੋਲੋਂ ਸਕੋਲਟੀ ਲਈ ਜਾਂਦੀ ਹੈ l ਉਹਨਾਂ ਨੇ ਕਿਹਾ ਕਿ ਪਿੱਛਲੇ ਸਾਲ ਕਿਸੇ ਵੀ ਖਪਤਕਾਰ ਦਾ ਲੋਡ ਲੋੜ ਨਹੀਂ ਵਧਾਇਆ ਗਿਆ ਸੀ l ਇਸ ਸਾਲ ਇਹ ਫੈਸਲਾ ਹਾਈ ਕੋਰਟ ਨੇ ਲਿਆ ਹੈ, ਉਨ੍ਹਾਂ ਨੇ ਕਿਹਾ ਕਿ ਇਸਦਾ ਇਹਨਾਂ ਨੂੰ ਵਿਆਜ ਵੀ ਦਿੱਤਾ ਜਾਵੇਗਾ l
SDO ਅਰੁਣ ਭਾਰਦਵਾਜ ਨੇ ਕਿਹਾ ਕਿ ਬਿਜਲੀ ਵਿਭਾਗ ਵਿਚ ਬਿਲ ਜਮਾਂ ਕਰਵਾਉਣ ਜਾਂ ਫਿਰ ਬਿੱਲ ਦਾ ਪਤਾ ਕਰਨ ਲਈ ਜੇ ਕੋਈ ਵਿਅਕਤੀ ਆਉਂਦਾ ਹੈ ਤੇ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਆਉਂਦੀ ਹੈ ਤੇ ਉਹ ਸਿੱਧਾ ਮੇਰੇ ਨਾਲ ਵੀ ਸੰਪਰਕ ਕਰ ਸਕਦਾ ਹੈ ਉਹਨਾਂ ਨੇ ਕਿਹਾ ਕਿ ਹੁਣ ਸਾਰਾ ਹੀ ਸਿਸਟਮ online ਹੋ ਰਿਹਾ ਹੈ ਅਤੇ ਖਪਤਕਾਰਾਂ ਨੂੰ ਉਹਨਾਂ ਦੇ ਬਿੱਲ ਵੀ ਮੈਸੇਜ ਜ਼ਰੀਏ ਪਹੁੰਚਾ ਦਿੱਤੇ ਜਾਂਦੇ ਹਨ।