ਕਪੂਰਥਲਾ (ਕਸ਼ਮੀਰ ਭੰਡਾਲ), 17 ਅਗਸਤ 2021
ਜਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਨੇੜਲੇ ਪਿੰਡ ਪਰਮਜੀਤਪੁਰ ਵਿੱਚ ਲੁਟੇਰਿਆਂ ਵਲੋਂ ਪੰਜਾਬ ਗ੍ਰਾਮੀਣ ਬੈਂਕ ਲੁੱਟਣ ਦਾ ਯਤਨ ਕੀਤਾ ਗਿਆ ਪਰ ਲੁਟੇਰੇ ਆਪਣੇ ਇਰਾਦਿਆਂ ਵਿੱਚ ਕਾਮਯਾਬ ਨਹੀਂ ਹੋ ਸਕੇ ।ਘਟਨਾ ਸੰਬੰਧੀ ਮਿਲੀ ਜਾਣਕਾਰੀ ਮੁਤਾਬਕ 13 ਅਗਸਤ ਨੂੰ ਮੁਲਾਜ਼ਮ ਵਲੋਂ ਆਮ ਦਿਨਾਂ ਵਾਂਗ ਬੈਂਕ ਬੰਦ ਕੀਤਾ ਗਿਆ l
ਦੋ ਤਿੰਨ ਛੁੱਟੀਆਂ ਦੀਆਂ ਸਰਕਾਰੀ ਛੁੱਟੀਆਂ ਕੱਟਣ ਤੋ ਬਾਅਦ ਜਦੋ ਮੁਲਾਜ਼ਮਾਂ ਵਲੋਂ ਬੀਤੇ ਕੱਲ੍ਹ ਬੈਕ ਖੋਲ ਕੇ ਦੇਖਿਆ ਗਿਆ ਕਿ ਬੈਂਕ ਦੇ ਪਿਛਲੇ ਪਾਸੇ ਦੀ ਕੁਝ ਅਣਪਛਾਤਿਆਂ ਵੱਲੋਂ ਕੰਧ ਨੂੰ ਪਾੜ ਕੇ ਕੈਸ਼ ਲਾਕਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਕੈਸ ਲਾਕਰ ਦਾ ਜਿਆਦਾਤਰ ਹਿੱਸਾ ਧਰਤੀ ਵਿੱਚ ਦਬਾਇਆ ਹੋਣ ਕਾਰਨ ਲੁਟੇਰੇ ਇਸ ਮਕਸਦ ਵਿੱਚ ਨਾਕਾਮ ਰਹੇ ।
ਸੂਚਨਾ ਮਿਲਣ ਤੇ ਪੁਲਿਸ ਅਤੇ ਬੈਂਕ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਵਲੋਂ ਸੀ ਸੀ ਟੀ ਵੀ ਫੁਟੇਜ ਪ੍ਰਾਪਤ ਕਰਨ ਤੋ ਬਾਅਦ ਕਿਹਾ ਕੇ ਲੁਟੇਰੇ ਜਲਦ ਰਿਹਾਸਤ ਵਿੱਚ ਹੋਣਗੇ । ਜਿਕਰ ਏ ਖਾਸ ਹੈ ਕਿ ਬੈਂਕ ਵਿਚ ਚੋਰੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋ ਪਹਿਲਾਂ ਵੀ ਇਸ ਬੈਕ ਨੂੰ ਦੋ ਤਿੰਨ ਵਾਰ ਲੁੱਟਣ ਦੀ ਨਾਕਾਮਯਾਬ ਕੋਸ਼ਿਸ਼ ਹੋ ਚੁੱਕੀ ਹੈ l