ਤਰਨਾ ਦਲ ਦੇ ਸੇਵਾਦਾਰ ਬਾਬਾ ਕਾਬਲ ਸਿੰਘ ਡਰਾਈਵਰ ਦੀ ਕੁੱਟਮਾਰ, ਹੋਈ ਮੌਤ

Must Read

ਮਨੀਸ਼ ਸਿਸੋਦੀਆ ਦਾ ਪਰਗਟ ਸਿੰਘ ਨੂੰ ਖੁੱਲ੍ਹਾ ਚੈਲੇਜ, 250 ਸਕੂਲਾਂ ਦੀ ਲਿਸਟ ਕਰਨ ਜਾਰੀ

ਦਿੱਲੀ (ਸਕਾਈ ਨਿਊਜ਼ ਬਿਊਰੋ), 28 ਨਵੰਬਰ 2021 ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ...

ਬਜ਼ੁਰਗ ਔਰਤ ਤੋਂ ਵਾਲੀਆਂ ਖੋਹਣ ਵਾਲੇ 2 ਨੌਜਵਾਨ ਗ੍ਰਿਫ਼ਤਾਰ

ਜਲੰਧਰ (ਮਨਜੋਤ ਸਿੰਘ), 28 ਨਵੰਬਰ 2021 ਜਲੰਧਰ ਦੇ ਮਕਸੂਦਾਂ ਥਾਣੇ ਦੀ ਪੁਲਸ ਨੇ ਦੋ ਸਨੈਚਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ...

ਗੜਸ਼ੰਕਰ ‘ਚ ਵਾਪਰੇ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਗਈ ਜਾਨ

ਗੜਸ਼ੰਕਰ (ਦੀਪਕ ਅਗਨੀਹੋਤਰੀ),28 ਨਵੰਬਰ 2021 ਦਿਨੋ ਦਿਨ ਵੱਧ ਰਹੇ ਸੜਕ ਹਾਦਸੇ ਲੋਕਾਂ ਦੀ ਕੀਮਤੀ ਜਾਨਾਂ ਨਿਗਲ ਰਹੇ ਹਨ, ਅਜਿਹਾ ਹੀ...

ਬਾਬਾ ਬਕਾਲਾ ਸਾਹਿਬ (ਬਲਰਾਜ ਸਿੰਘ),22 ਜੁਲਾਈ 2021

ਪਿੰਡ ਬੁਟਾਰੀ ਦੇ ਕੁਝ ਨੌਜਵਾਨਾਂ ਵੱਲੋਂ ਪੁਰਾਣੀ ਰੰਜਿਸ਼ ਤਹਿਤ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸੇਵਾਦਾਰ ਬਾਬਾ ਕਾਬਲ ਸਿੰਘ ਡਰਾਈਵਰ ਦੀ ਕੁੱਟਮਾਰ ਕੀਤੇ ਜਾਣ ਬਾਅਦ  ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਸਨੂੰ ਕਿ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸਿੰਘਾਂ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਲਿਆਂਦਾ ਗਿਆ, ਤੇ ਲੇਕਿਨ ਪ੍ਰੀਵਾਰਕ ਮੈਂਬਰਾਂ ਅਤੇ ਤਰਨਾ ਦਲ ਦੇ ਸਿੰਘਾਂ ਨੇ ਐਮਰਜੈਂਸੀ ਵਿਭਾਗ ਵਿੱਚ ਮੌਜੂਦ ਡਾਕਟਰਾਂ ਵੱਲੋਂ ਮ੍ਰਿਤਕ ਦੀ ਇਲਾਜ ਵਿੱਚ ਕੁਤਾਹੀ ਵਰਤਣ ਦੇ ਦੋਸ਼ ਲਾਏ ਹਨ, ਜਿਸ ਨਾਲ ਕਿ ਉਸਦੀ ਮੌਤ ਹੋ ਗਈ।

ਮ੍ਰਿਤਕ ਕਾਬਲ ਸਿੰਘ ਦੇ ਲੜਕੇ ਹਰਪਾਲ ਸਿੰਘ, ਭਤੀਜੇ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਨਿਹੰਗ ਕਾਬਲ ਸਿੰਘ ਜੋ ਕਿ ਆਪਣੇ ਪਿੰਡ ਬੁਟਾਰੀ ਤੋਂ ਆ ਰਿਹਾ ਸੀ ਕਿ ਪਿੰਡ ਦੇ ਦਵਿੰਦਰ ਸਿੰਘ, ਪ੍ਰਭਜੋਤ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰਨਾਂ ਨੇ ਪੁਰਾਣੀ ਰੰਜਿਸ਼ ਤਹਿਤ ਦਾਤਰਾਂ ਨਾਲ ਵਾਰ ਕੀਤੇ, ਜਿਸ ਨਾਲ ਨਿਹੰਗ ਕਾਬਲ ਸਿੰਘ ਗੰਭੀਰ ਰੂਪ ਵਿੱਚ ਜ਼ਖਮੀਂ ਹੋ ਗਿਆ।ਉਸਨੂੰ ਜਲਦ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਕਿ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਉਸਦੀ ਮੌਤ ਹੋ ਗਈ।

ਇਸ ਸਬੰਧੀ ਸਿਵਲ ਹਸਪਤਾਲ ਵਿਖੇ ਤਰਨਾ ਦਲ  ਦੇ ਬਾਬਾ ਸੁੱਖਾ ਸਿੰਘ ਅਤੇ ਬਾਬਾ ਤੋਤਾ ਸਿੰਘ ਨੇ ਦੱਸਿਆ ਕਿ ਜਦੋਂ 11 ਵਜੇ ਦੇ ਕਰੀਬ ਕਾਬਲ ਸਿੰਘ ਨੂੰ ਜ਼ਖਮੀਂ ਹਾਲਤ ਵਿੱਚ ਲਿਆਂਦਾ ਗਿਆ ਤਾਂ ਉਸ ਵਕਤ ਡਿਊਟੀ ‘ਤੇ ਡਾਕਟਰਾ ਨੇ ਲਾਪਰਵਾਹੀ ਵਰਤੀ ਅਤੇ ਕਰੀਬ ਇਕ ਘੰਟਾ ਉਸਦਾ ਸਹੀ ਇਲਾਜ ਨਾ ਹੋ ਸਕਣ ਕਾਰਣ ਕਾਬਲ ਸਿੰਘ ਦੀ ਮੌਤ ਹੋ ਗਈ।ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਿੰਂਨ੍ਹਾਂ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਮ੍ਰਿਤਕ ਦੀ ਲਾਸ਼ ਇੱਥੋਂ ਨਹੀਂ ਲਿਜਾਣ ਦੇਵਾਂਗੇ।ਘਟਨਾ ਦੀ ਖਬਰ ਮਿਲਦੇ ਸਾਰ ਹੀ ਬਲਜਿੰਦਰ ਸਿੰਘ ਅੋਲ਼ਖ ਐਸ.ਐਚ.ਓ ਖਿਲਚੀਆਂ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜ ਗਏ ਅਤੇ ਉਨ੍ਹਾਂ ਅਗਲੀ ਕਾਰਵਾਈ ਆਰੰਭ ਕਰ ਦਿੱਤੀl

 

LEAVE A REPLY

Please enter your comment!
Please enter your name here

Latest News

ਮਨੀਸ਼ ਸਿਸੋਦੀਆ ਦਾ ਪਰਗਟ ਸਿੰਘ ਨੂੰ ਖੁੱਲ੍ਹਾ ਚੈਲੇਜ, 250 ਸਕੂਲਾਂ ਦੀ ਲਿਸਟ ਕਰਨ ਜਾਰੀ

ਦਿੱਲੀ (ਸਕਾਈ ਨਿਊਜ਼ ਬਿਊਰੋ), 28 ਨਵੰਬਰ 2021 ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ...

ਬਜ਼ੁਰਗ ਔਰਤ ਤੋਂ ਵਾਲੀਆਂ ਖੋਹਣ ਵਾਲੇ 2 ਨੌਜਵਾਨ ਗ੍ਰਿਫ਼ਤਾਰ

ਜਲੰਧਰ (ਮਨਜੋਤ ਸਿੰਘ), 28 ਨਵੰਬਰ 2021 ਜਲੰਧਰ ਦੇ ਮਕਸੂਦਾਂ ਥਾਣੇ ਦੀ ਪੁਲਸ ਨੇ ਦੋ ਸਨੈਚਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਕੋਲੋਂ ਇੱਕ ਬਾਈਕ ਅਤੇ ਇੱਕ...

ਗੜਸ਼ੰਕਰ ‘ਚ ਵਾਪਰੇ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਗਈ ਜਾਨ

ਗੜਸ਼ੰਕਰ (ਦੀਪਕ ਅਗਨੀਹੋਤਰੀ),28 ਨਵੰਬਰ 2021 ਦਿਨੋ ਦਿਨ ਵੱਧ ਰਹੇ ਸੜਕ ਹਾਦਸੇ ਲੋਕਾਂ ਦੀ ਕੀਮਤੀ ਜਾਨਾਂ ਨਿਗਲ ਰਹੇ ਹਨ, ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ...

ਔਲਾਦ ਨਾ ਹੋਣ ‘ਤੇ ਪਤੀ-ਪਤਨੀ ਨੇ ਛੋਟੇ ਬੱਚੇ ਨੂੰ ਕੀਤਾ ਅਗਵਾ

ਲੁਧਿਆਣਾ( ਅਰੁਣ ਲੁਧਿਆਣਵੀ), 28 ਨਵੰਬਰ 2021 ਲੁਧਿਆਣਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਕੁਝ ਦਿਨ ਪਹਿਲਾਂ ਅਗਵਾ ਹੋਏ ਬੱਚੇ ਨੂੰ ਸਹੀ ਸਲਾਮਤ...

पैसों के लालच में बड़ी-बड़ी कंपनियों को बदनाम करने की साजिश नाकाम

26/11/2021 ऑनलाइन ठगी तो आप लोगों ने ज़रूर सुनी होगी लेकिन आज हम आपको बताने जा रहे है ऑनलाइन अखबारों की शरारत। राजस्थान से एक...

More Articles Like This