ਗੁਰਦਾਸਪੁਰ,28 ਮਾਰਚ (ਸਕਾਈ ਨਿਊਜ਼ ਬਿਊਰੋ)
ਗੁਰਦਾਸਪੁਰ ਦੀ ਥਾਣਾ ਸਿਟੀ ਦੀ ਪੁਲਸ ਇਹ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਨਾਕੇਬੰਦੀ ਦੌਰਾਨ 6 ਵਿਅਕਤੀਆਂ ਨੂੰ 40 ਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਐਸ.ਆਈ ਕੰਵਲਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਕਾਹਨੂੰਵਾਨ ਚੌਂਕ ਗੁਰਦਾਸਪੁਰ ਵਿਖੇ ਨਾਕਾਬੰਦੀ ਕੀਤੀ ਹੋਈ ਸੀ।
ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਨੂੰ ਪੁਲਿਸ ਨੇ ਲਾਠੀਚਾਰਜ ਕਰਕੇ ਲਿਆ ਹਿਰਾਸਤ ‘ਚ
ਇਸੇ ਦੌਰਾਨ ਧਾਰੀਵਾਲ ਸਾਇਡ ਤੋਂ ਇੱਕ ਚਿੱਟੇ ਰੰਗ ਦੀ ਬਲੈਰੋ ਗੱਡੀ ਨੰਬਰ ਪੀਬੀ.02.ਡੀ.ਸੀ.0278 ਆਈ, ਜਿਸ ਵਿੱਚ 6 ਵਿਅਕਤੀ ਸਵਾਰ ਸਨ।ਪੁਲਸ ਨੇ ਸ਼ੱਕ ਦੇ ਆਧਾਰ ‘ਤੇ ਗੱਡੀ ਨੂੰ ਰੋਕਿਆ ਅਤੇ ਥਾਣੇ ਸੂਚਿਤ ਕੀਤਾ।ਜਿਸ ‘ਤੇ ਜਾਂਚ ਅਫਸਰ ਨੇ ਮੌਕੇ ‘ਤੇ ਪਹੁੰਚ ਕੇ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ ਦੇ ਡੈਸ਼ ਬੋਰਡ ਵਿੱਚ 40 ਗ੍ਰਾਮ ਅਫੀਮ ਬਰਾਮਦ ਹੋਈ।
ਕੋਰੋਨਾ ਕਾਲ: ਅਗਲੇ ਸੈਸ਼ਨ ਦੀ ਪੜ੍ਹਾਈ ਵੀ ਬੱਚੇ ਘਰਾਂ ‘ਚ ਰਹਿ ਕੇ ਕਰਨਗੇ
ਜਿਸ ਤਹਿਤ ਪੁਲਸ ਨੇ ਗੱਡੀ ਵਿਚ ਸਵਾਰ ਸਾਜਨ ਪੁੱਤਰ ਬਿੱਟੂ,ਰਿਿਤਕ ਪੁੱਤਰ ਸੁਨੀਲ ਕੁਮਾਰ,ਪਿਊਸ਼ ਪੁੱਤਰ ਭੋਲਾ,ਪਿਆਂਸ਼ੂ ਪੁੱਤਰ ਸੁਨੀਲ ਕੁਮਾਰ ਵਾਸੀ ਲਾਹੌਰ ਗੇਟ ਅੰਮ੍ਰਿਤਸਰ, ਸਾਹਿਬ ਪੁੱਤਰ ਰਾਜ ਕੁਮਾਰ, ਅੰਸ਼ੁ ਪੁੱਤਰ ਹਰਦੀਪ ਸਿੰਘ ਵਾਸੀ ਹਕੀਮਾ ਗੇਟ ਅੰਮ੍ਰਿਤਸਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਅਤੇ ਅੱਗੇ ਦੀ ਜਾਂਚ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ।