ਅੰਮ੍ਰਿਤਸਰ (ਮਨਜਿੰਦਰ ਸਿੰਘ), 1 ਅਪ੍ਰੈਲ 2022
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਜਿਥੇ ਉਹਨਾ ਵਲੌ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਉਥੇ ਹੀ ਮੀਡੀਆ ਨਾਲ ਗਲਬਾਤ ਕਰਦਿਆਂ ਬਾਦਲਾ ਅਤੇ ਸ੍ਰੋਮਣੀ ਕਮੇਟੀ ਨੂੰ ਘੇਰਿਆ।
ਉਹਨਾਂ ਕਿਹਾ ਕਿ ਜੇਕਰ ਹਰਿਆਣਾ ਕਮੇਟੀ ਦਾ ਪ੍ਰਧਾਨ ਹੋ ਮੈ ਆਪਣੇ ਖਰਚੇ ਖੁਦ ਕਰ ਸਕਦਾ ਤਾ ਫਿਰ ਸ੍ਰੋਮਣੀ ਕਮੇਟੀ ਅਤੇ ਬਾਦਲ ਪਰਿਵਾਰ ਆਪਣੇ ਨਿਜੀ ਕੰਮਾਂ ਵਿਚ ਸੰਗਤਾਂ ਦੇ ਪੈਸੇ ਦੀ ਵਰਤੋਂ ਕਰ ਸੰਗਤ ਵਲੌ ਚੜਾਏ 10 10 ਰੁਪਏ ਆਪਣੇ ਕੰਮਾ ਵਿਚ ਖਰਚ ਕਰ ਪੰਥ ਦੀ ਸੰਗਤ ਨਾ ਗਲਤ ਕਰ ਰਹੇ ਹਨ।
ਗੁਰੂ ਦੀ ਗੋਲਕ ਵਿਚ ਆਈ ਸੰਗਤਾ ਦੀਆ ਭੇਟਾ ਨੂੰ ਪੈਟਰੋਲ ਦੇ ਲਖਾ ਰੁਪਏ ਦੇ ਬਿਲ ਪੇਸ਼ ਕਰ ਸ੍ਰੋਮਣੀ ਕਮੇਟੀ ਸੰਗਤਾਂ ਦੀ ਸਰਧਾ ਨੂੰ ਢਾਹਾਂ ਲਾਉਣ ਦਾ ਕੰਮ ਕਰ ਰਹੀ ਹੈ।ਪੀ ਟੀ ਸੀ ਚੈਨਲ ਤੇ ਫੈਲਾਈ ਅਸ਼ਲੀਲਤਾ ਤੇ ਵੀ ਉਹਨਾ ਮੰਦਭਾਗਾ ਦਸਦਿਆਂ ਕਾਰਵਾਈ ਕਰਨ ਦੀ ਗਲ ਕੀਤੀ ਹੈ।