ਅੰਮ੍ਰਿਤਸਰ (ਮਨਜਿੰਦਰ ਸਿੰਘ), 16 ਮਈ 2022
ਅੰਮ੍ਰਿਤਸਰ ਲਗਾਤਾਰ ਵਧਦੀ ਗਰਮੀ ਦੇ ਚੱਲਦੇ ਆਏ ਦਿਨ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਸ ਨੂੰ ਲੈ ਕੇ ਅੱਜ ਸ਼ਾਮੀਂ ਸੱਤ ਵਜੇ ਦੇ ਕਰੀਬ ਸੁਲਤਾਨਵਿੰਡ ਇਲਾਕੇ ਵਿੱਚ ਬਾਣੀਏ ਦੀ ਹੱਟੀ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ l ਜਿਸ ਦੇ ਚੱਲਦੇ ਪੁਲਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਗਿਆ ਤੇ ਦਮਕਲ ਵਿਭਾਗ ਦੀਆਂ ਗੱਡੀਆਂ ਵੀ ਮੌਕੇ ਤੇ ਪੁੱਜ ਗਈਆਂ l
ਪੁਲਸ ਅਧਿਕਾਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਅੱਗ ਇੰਨੀ ਕੁ ਤੇਜ਼ ਹੈ ਕਿਉਂਕਿ ਇਹ ਕਰਿਆਨੇ ਦੀ ਦੁਕਾਨ ਸੀ ਦੁਕਾਨ ਕਾਫ਼ੀ ਵੱਡੀ ਹੋਣ ਕਰਕੇ ਇਸ ਦੇ ਅੰਦਰ ਸਾਮਾਨ ਕਾਫ਼ੀ ਜ਼ਿਆਦਾ ਸੀ l ਜਿਸ ਦੇ ਚੱਲਦੇ ਅੱਗ ਬੁਝਾਉਣ ਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ l
ਪੁਲਸ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਚਾਰ ਦੇ ਕਰੀਬ ਦਮਕਲ ਵਿਭਾਗ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਮਦਦ ਲਈ ਪਹੁੰਚ ਚੁੱਕੀਆਂ ਹਨ l ਅੱਗ ਬੁਝਣ ਤੋਂ ਬਾਅਦ ਹੀ ਅੱਗ ਲੱਗਣ ਦੇ ਕਾਰਨ ਦਾ ਪਤਾ ਲੱਗ ਸਕੇਗਾ ਉਨ੍ਹਾਂ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਉੱਥੇ ਹੀ ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਤੇ ਅਸੀਂ ਮੌਕੇ ਤੇ ਪੁੱਜ ਗਏ l
ਉਨ੍ਹਾਂ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੱਗਦਾ ਹੈ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗੀ ਹੋ ਸਕਦੀ ਹੈ l ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ lਚਾਰ ਦੇ ਕਰੀਬ ਗੱਡੀਆਂ ਇੱਥੇ ਪਹੁੰਚ ਚੁੱਕੀਆਂ ਹਨ l ਕਿਉਂਕਿ ਦੁਕਾਨ ਕਾਫ਼ੀ ਵੱਡੀ ਸੀ ਜਿਸ ਵਿੱਚ ਕਰਿਆਨੇ ਦਾ ਸਾਮਾਨ ਸੀ ਇਸ ਦੇ ਚਲਦੇ ਅੱਗ ਬੁਝਾਉਣ ਵਿਚ ਮੁਸ਼ਕਿਲ ਆ ਰਹੀ ਹੈ ਜਲਦੀ ਹੀ ਅੱਗ ਤੇ ਕਾਬੂ ਪਾ ਲਿਆ ਜਾਵੇਗਾ l