ਪਟਿਆਲਾ(ਕਵਲਜੀਤ ਕੰਬੋਜ),16 ਫਰਵਰੀ
ਅੱਜ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗਬਹਾਦਰ ਜੀ ਦੀ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬੜੇ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਗੁਰੂਦੀਵਾਰਾਂ ਸ਼੍ਰੀ ਦੁਖਨਿਵਾਰਨ ਸਾਹਿਬ ਵਿਖੇ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਵਲੋ ਬੋਲ ਕੀਤੇ ਗਏ ਸਨ ਕਿ ਜਿਹੜਾ ਵੀ ਵਿਆਕਤੀ ਬਸੰਤ ਪੰਚਮੀ ਵਾਲੇ ਦਿਨ ਇਸ ਪਾਵਨ ਅਸਥਾਨ ਤੇ ਆਕੇ ਇਸਨਾਨ ਕਰੇਗਾ ਉਸਦੇ ਸਾਰੇ ਦੁੱਖ ਦੂਰ ਹੋ ਜਾਣਗੇ ਇਸੇ ਦੇ ਚਲਦੇ ਹੋਏ ਅੱਜ ਗੁਰੂ ਸਾਹਿਬ ਦੀ ਪਾਵਨ ਧਰਤੀ ਤੇ ਸਰਧਾਲੂ ਦੂਰ ਦੇਸਾ ਵਿਦੇਸਾ ਦਰਸ਼ਨ ਕਰਨ ਲਈ ਪਹੁੰਚੇ ਸਰਧਾਲੂ ਗੁਰੂ ਸਾਹਿਬ ਜੀ ਦੇ ਪਾਵਨ ਸਰੋਵਰ ਵਿਖੇ ਇਸਨਾਨ ਕਰਦੇ ਹੋਏ ਵੀ ਦਿਖਾਈ ਦਿੱਤੇ ਅਤੇ ਕਿਸਾਨਾਂ ਦੀ ਜਿੱਤ ਦੀ ਵੀ ਅਰਦਾਸ ਕੀਤੀ ਗਈ।
ਸੁਸ਼ਾਤ ਰਾਜਪੂਤ ਤੋਂ ਬਾਅਦ ਐਕਟਰ ਸੰਦੀਪ ਨਾਹਰ ਨੇ ਕੀਤੀ ਆਤਮਹੱਤਿਆ, ਵੀਡਿਓ ਆਈ ਸਾਹਮਣੇ
ਇਸ ਮੌਕੇ ਤੇ ਮਜੂਦ ਗੁਰੂਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਜੀ ਦੇ ਹੈਡਗ੍ਰੰਥੀ ਗਿਆਨੀ ਪਰਨਾਮ ਸਿੰਘ ਜੀ ਨੇ ਦਸਿਆ ਕਿ ਅੱਜ ਬਸੰਤ ਪੰਚਮੀ ਦਾ ਤਿਉਹਾਰ ਤੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੁੱਖਨਿਵਾਰਨ ਸਾਹਿਬ ਵਿਖੇ ਬੜੇ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਗੁਰੂ ਸਾਹਿਬ ਜੀ ਦੇ ਵਲੋ ਆਖਿਆ ਗਿਆ ਸੀ ਕਿ ਜਿਹੜਾ ਵੀ ਵਿਆਕਤੀ ਬਸੰਤ ਪੰਚਮੀ ਵਾਲੇ ਦਿਨ ਗੁਰੂ ਸਾਹਿਬ ਜੀ ਦੀ ਪਾਵਨ ਸਰੋਵਰ ਵਿਖੇ ਇਸਨਾਨ ਕਰੇਗਾ ਉਸਦੇ ਸਾਰੇ ਦੁੱਖ ਦੂਰ ਹੋ ਜਾਣਗੇ ਤੇ ਅੱਜ ਸਰਧਾਲੂ ਵੀ ਬੜੇ ਦੂਰੋਂ ਦੇਸ਼ ਵਿਦੇਸ਼ਾਂ ਤੋਂ ਦਰਸ਼ਨ ਕਰਨ ਲਈ ਪਹੁੰਚ ਰਹੇ ਨੇ ਸਾਡੀ ਗੁਰੂ ਪ੍ਰਬੰਧਕ ਕਮੇਟੀ ਵਲੋ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਸਕੂਲ ਪੇਪਰ ਦੇਣ ਲਈ ਪਹੁੰਚੇ 12ਵੀਂ ਜਮਾਤ ਦੇ ਵਿਦਿਆਰਥੀ ਦਾ ਕਤਲ
ਗੁਰੂ ਸਾਹਿਬ ਦੀ ਪਾਵਨ ਧਰਤੀ ਪਹੁੰਚੇ ਸਰਧਾਲੂਆਂ ਨੇ ਗਲਬਾਤ ਦੌਰਾਨ ਦਸਿਆ ਕਿ ਅੱਜ ਅਸੀ ਗੁਰੂ ਸਾਹਿਬ ਜੀ ਦੀ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੁੱਖਨਿਵਾਰਨ ਸਾਹਿਬ ਵਿਖੇ ਪਹੁੰਚੇ ਹਾਂ ਤੇ ਅੱਜ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਪਹੁੰਚੇ ਹਾਂ ਤੇ ਅੱਜ ਬਸੰਤ ਪੰਚਮੀ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ ਤੇ ਅਸੀ ਵੀ ਅੱਜ ਗੁਰੂ ਸਾਹਿਬ ਜੀ ਦੇ ਪਾਵਨ ਸਰੋਵਰ ਵਿਖੇ ਇਸਨਾਨ ਕੀਤਾ ਹੈ।